ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਹੀ ਹੋਇਆ ਹੈ, ਜੋ ਕੇਂਦਰ ਸਰਕਾਰ (Central Government) ਨੇ ਚਾਹਿਆ ਸੀ। ਕਿਸਾਨਾਂ ਅਨੁਸਾਰ ਇਹ ਹਿੰਸਾ ਹੋਈ ਨਹੀਂ, ਸਗੋਂ ਕਰਵਾਈ ਗਈ ਹੈ ਤੇ ਇਹ ਹਿੰਸਾ ਸਰਕਾਰ ਨੇ ਖ਼ੁਦ ਕਰਵਾਈ ਹੈ। ਦਿੱਲੀ ਅੰਦਰ ਹੋਈ ਹਿੰਸਾ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਹੈ।
ਦਿੱਲੀ ਤੋਂ ਪਰਤ ਰਹੇ ਕਿਸਾਨਾਂ ਨੇ ਕਿਹਾ ਕਿ ਦਿੱਲੀ ’ਚ ਹਿੰਸਾ ਕਰਨ ਵਾਲੇ ਸਰਕਾਰ ਦੇ ਹੀ ਲੋਕ ਹਨ। ਇਹ ਲੋਕ ਸਰਕਾਰ ਵੱਲੋਂ ਹੀ ਛੱਡੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਕਿਸਾਨ ਅੰਦੋਲਨ ਉੱਤੇ ਕੋਈ ਅਸਰ ਨਹੀਂ ਪਵੇਗਾ, ਸਗੋਂ ਅੰਦੋਲਨ ਹੋਰ ਤੇਜ਼ ਹੋਵੇਗਾ। ਜਦੋਂ ਤੱਕ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਮੰਨੇਗੀ, ਕਿਸਾਨ ਪਿੱਛੇ ਹਟਣ ਵਾਲਾ ਨਹੀਂ।
ਪਾਨੀਪਤ ’ਚ ਕਿਸਾਨਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਨੂੰ ਤਾਂ 1 ਫ਼ਰਵਰੀ ਤੱਕ ਉੱਥੇ ਹੀ ਰੁਕਣ ਲਈ ਕਿਹਾ ਗਿਆ ਸੀ, ਫਿਰ ਤੁਸੀਂ ਵਾਪਸ ਘਰ ਕਿਉਂ ਆ ਰਹੇ ਹੋ? ਇਸ ’ਤੇ ਕਿਸਾਨਾਂ ਦਾ ਕਹਿਣਾ ਸੀ ਅਸੀਂ ਕਾਫ਼ੀ ਸਮੇਂ ਤੋਂ ਬਾਰਡਰ ’ਤੇ ਹੀ ਸਾਂ ਤੇ ਅੱਜ ਸਾਡੇ ਦੂਜੇ ਸਾਥੀ ਉੱਥੇ ਪੁੱਜ ਗਏ ਹਨ। ਇਸੇ ਲਈ ਅਸੀਂ ਘਰ ਵਾਪਸ ਜਾ ਰਹੇ ਹਾਂ। ਜਦੋਂ ਦੁਬਾਰਾ ਸਾਡਾ ਨੰਬਰ ਆਵੇਗਾ, ਅਸੀਂ ਫਿਰ ਅੰਦੋਲਨ ’ਚ ਪਰਤ ਆਵਾਂਗੇ।
ਕਿਸਾਨਾਂ ਨੇ ਕਿਹਾ ਕਿ ਫ਼ਿਲਹਾਲ ਸਾਡੀਆਂ ਟ੍ਰਾਲੀਆਂ ਇੱਥੇ ਹੀ ਰੁਕੀਆਂ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਵਿੱਚ ਸਾਨੂੰ ਵਾਪਸ ਸੱਦਣ ਲਈ ਕੋਈ ਫ਼ੋਨ ਨਹੀਂ ਆਇਆ, ਸਗੋਂ ਸਾਡੇ ਪਰਿਵਾਰ ਸਾਡੀ ਹਮਾਇਤ ਕਰ ਰਹੇ ਹਨ ਤੇ ਆਖ ਰਹੇ ਹਨ ਕਿ ‘ਕਾਲੇ ਕਾਨੂੰਨ’ ਰੱਦ ਕਰਵਾ ਕੇ ਹੀ ਘਰ ਪਰਤਣਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904