ਕਰਜ਼ੇ ਦੇ ਸਤਾਏ ਕਿਸਾਨ ਨੇ ਕੀਤਾ ਆਤਮਦਾਹ
ਏਬੀਪੀ ਸਾਂਝਾ | 09 Feb 2019 01:59 PM (IST)
ਫ਼ਰੀਦਕੋਟ: ਪੰਜਾਬ ਵਿੱਚ ਕਿਸਾਨ ਖ਼ੁਦਕੁਸ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ। ਪਿੰਡ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਦੇ ਕਿਸਾਨ ਸੁਖਦੇਵ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੀ ਉਮਰ 55 ਸਾਲ ਸੀ। ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ’ਤੇ ਕਰੀਬ 7 ਲੱਖ ਦੇ ਕਰਜ਼ੇ ਦਾ ਭਾਰ ਸੀ। ਉਹ ਮਹਿਜ਼ 2 ਏਕੜ ਜ਼ਮੀਨ ਦੇ ਮਾਲਕ ਸੀ। ਕਰਜ਼ੇ ਦੇ ਸਤਾਏ ਸੁਖਦੇਵ ਸਿੰਘ ਨੇ ਆਪਣੇ ਆਪ ਨੂੰ ਅੱਗ ਲਾ ਲਈ। ਦੱਸਿਆ ਜਾਂਦਾ ਹੈ ਕਿ ਕਿਸਾਨ ਦਾ ਮੁੰਡਾ ਵਿਦੇਸ਼ ਗਿਆ ਹੋਇਆ ਸੀ ਜੋ ਹਾਲੇ ਤਕ ਉੱਥੇ ਸੈੱਟ ਨਹੀਂ ਹੋ ਪਾਇਆ ਸੀ। ਕਿਸਾਨ ਸੁਖਦੇਵ ਸਿੰਘ ਆਪਣੇ ਪੁੱਤਰ ਕਰਕੇ ਵੀ ਪ੍ਰੇਸ਼ਾਨ ਰਹਿੰਦੇ ਸੀ।