ਕਰਜ਼ਈ ਕਿਸਾਨ ਨੇ ਨਹਿਰ ’ਚ ਛਾਲ ਮਾਰ ਕੇ ਦਿੱਤੀ ਜਾਨ
ਏਬੀਪੀ ਸਾਂਝਾ | 18 Sep 2016 09:24 AM (IST)

ਲਹਿਰਾਗਾਗਾ : ਪੰਜਾਬ ਵਿੱਚ ਇੱਕ ਹੋਰ ਕਿਸਾਨ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਲਹਿਰਾਗਾਗਾ ਨੇੜਲੇ ਪਿੰਡ ਭਾਈ ਕੀ ਪਸ਼ੌਰ ਦੇ ਕਿਸਾਨ ਬਾਵਾ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਛੋਟੀ ਕਿਸਾਨੀ ਨਾਲ ਸਬੰਧਤ ਬਾਵਾ ਸਿੰਘ 6 ਕਨਾਲ ਜ਼ਮੀਨ ਦਾ ਮਾਲਕ ਸੀ ਅਤੇ ਉਸ ਸਿਰ ਸਰਕਾਰੀ ਅਤੇ ਨਿੱਜੀ 6-7 ਲੱਖ ਦਾ ਕਰਜ਼ਾ ਸੀ, ਜੋ ਉਸ ਨੇ ਆਪਣੀਆਂ ਤਿੰਨ ਲੜਕੀਆਂ ਦੇ ਵਿਆਹ ਲਈ ਲਿਆ ਸੀ। ਕਰਜ਼ੇ ਦੇ ਬੋਝ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਲੰਘੀ ਰਾਤ ਉਸ ਨੇ ਨੇੜਲੇ ਪਿੰਡ ਸੰਗਤੀਵਾਲਾ ਕੋਲੋਂ ਲੰਘਦੀ ਘੱਗਰ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਆਗੂ ਧਰਮਿੰਦਰ ਸਿੰਘ ਪਸ਼ੌਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਮੱਦਦ ਕੀਤੀ ਜਾਵੇ।