ਚੰਡੀਗੜ੍ਹ: ਮੈਂ ਕੈਨੇਡਾ ਤੇ ਪੰਜਾਬ 'ਚ ਮੇਰੇ 'ਤੇ ਸੈਕਸੁਅਲ ਹਰਾਸ਼ਮੈਂਟ ਦੇ ਇਲਜ਼ਾਮ ਲਗਾਉਣ ਵਾਲੇ ਲੋਕਾਂ 'ਤੇ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ। ਆਮ ਆਦਮੀ ਪਾਰਟੀ ਦੇ ਐਸ ਸੀ ਸੈਲ ਦੇ ਪ੍ਰਧਾਨ ਤੇ ਨਾਭਾ ਦੇ ਉਮੀਦਵਾਰ ਦੇਵ ਮਾਨ ਨੇ ਏਬੀਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਇਹ ਗੱਲ ਕਹੀ ਹੈ।  ਦੱਸਣਯੋਗ ਹੈ ਕਿ ਕੈਨੇਡਾ ਦੇ ਐਡਮਿੰਟਨ 'ਚ ਰਹਿਣ ਵਾਲੀ ਪਾਕਿਸਤਾਨੀ ਮੂਲ ਦੀ ਪੰਜਾਬੀ ਔਰਤ ਸ਼ਮਾ ਭੱਟ ਨੇ ਦੇਵ ਮਾਨ 'ਤੇ ਸੈਕਸੁਅਲ ਹਰਾਸ਼ਮੈਂਟ ਦੇ ਇਲਜ਼ਾਮ ਲਗਾਏ ਸਨ।



ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਕੈਨੇਡਾ ਵਿੰਗ ਗਲਤ ਖ਼ਬਰ ਲਗਾਉਣ ਵਾਲੇ ਪੱਤਰਕਾਰ 'ਤੇ ਕੇਸ ਕਰੇਗਾ ਤੇ ਮੈਂ ਪੰਜਾਬ 'ਚ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਰਾਂਗਾ। ਉਨ੍ਹਾਂ ਕਿਹਾ ਕਿ ਜੇ ਮੇਰੇ ਖ਼ਿਲਾਫ ਕੋਈ ਸਬੂਤ ਹਨ ਤਾਂ ਸਬੂਤਾਂ ਸਮੇਤ ਉਸ ਔਰਤ ਨੂੰ ਸਾਹਮਣੇ ਆਉਣਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਮੇਰੇ ਵਿਰੋਧੀ ਮੇਰੇ ਖ਼ਿਲਾਫ ਸਾਜਿਸ਼ਾਂ ਕਰ ਰਹੇ ਹਨ ਕਿਉਂਕਿ ਇਹ ਮੈਂ ਇਕ ਦਲਿਤ ਤੇ ਗਰੀਬ ਪਰਿਵਾਰ 'ਚੋਂ ਇੱਥੇ ਤੱਕ ਪੁੱਜਾ ਹਾਂ।



ਉਨ੍ਹਾਂ ਕਿਹਾ ਕਿ ਕਿ ਮੇਰੀ ਨਹੀਂ ਪੂਰੇ ਦਲਿਤ ਭਾਈਚਾਰੇ ਦੀ ਮਾਣਹਾਨੀ ਹੈ ਕਿਉਂਕਿ ਮੈਨੂੰ ਦਲਿਤ ਹੋਣ ਕਰਕੇ ਹੀ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਔਰਤ ਨੇ ਇਹ ਸਭ ਕੁਝ ਕਰਨ ਲਈ ਪੈਸੇ ਵੀ ਲਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਸੱਚ ਸੀ ਤਾਂ ਉਹ
ਔਰਤ ਏਨੇ ਸਾਲ ਬਾਅਦ ਕਿਉਂ ਬੋਲੇ।