ਚੰਡੀਗੜ੍ਹ : ਕਿਸੇ ਵੇਲੇ ਨਵਜੋਤ ਸਿੱਧੂ ਦੇ ਡੀ.ਐਨ.ਏ. ਵਿੱਚ ਕਾਂਗਰਸ ਦੀ ਗੱਲ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਵਲੋਂਨਵਾਂ ਫਰੰਟ ਬਣਾਏ ਜਾਣ ਤੋਂ ਬਾਅਦ ਉਨ੍ਹਾਂ 'ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਨਵਜੋਤ ਸਿੱਧੂ 'ਤੇ ਫੇਮਾ ਤਹਿਤ ਦੋ ਮਾਮਲੇ ਦਰਜ਼ ਹਨ। ਪਿਛਲੇ ਸੱਤ ਸਾਲਾਂ ਤੋਂ ਇਹ ਕੇਸ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੀ 15 ਲੀਡਰ ਜੇਲ ਵਿੱਚ ਹਨ। ਪਰ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਪਾਰਟੀ ਵਿੱਚ ਨਹੀਂ ਲਿਆ ਜਿਸ 'ਤੇ ਅਜਿਹਾ ਮਾਮਲਾ ਦਰਜ਼ ਹੋਵੇ। ਦਰਅਸਲ ਕੈਪਟਨ ਪੰਜਾਬ ਦੇ ਸਾਂਸਦਾਂ ਅਤੇ ਵਿਧਾਇਕਾਂ ਦੇ ਫ਼ੌਜਦਾਰੀ ਮਾਮਲਿਆਂ ਵਿੱਚ ਨਾਮ ਆਉਣ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

ਕਾਂਗਰਸ ਵੱਲੋਂ ਸੀ.ਐਮ. ਅਹੁਦੇ ਦਾ ਉਮੀਦਵਾਰ ਦੇ ਐਲਾਨ ਨਾ ਕੀਤੇ ਜਾਣ ਦੇ ਸਵਾਲ 'ਤੇ ਕਿਹਾ ਕਿ ਕਾਂਗਰਸ ਪਹਿਲਾਂ ਹੀ ਬਹੁਤ ਕੁੱਝ ਕਰ ਰਹੀ ਹੈ, ਹੋਰ ਕੀ ਕਰੇਂ ਕੈਪਟਨ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਮੇਰੇ ਇੰਨੇ ਪੋਸਟਰ ਲਾਏ ਹਨ ਕਿ ਥਾਂ-ਥਾਂ ਕੈਪਟਨ-ਕੈਪਟਨ ਹੋ ਰਹੀ ਹੈ। ਦੂਜੇ ਪਾਸੇ ਆਸ਼ਾ ਕੁਮਾਰੀ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਭ ਜਾਣਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਮੁੱਖਮੰਤਰੀ ਕੌਣ ਹੋਵੇਗਾ।