ਬਠਿੰਡਾ :ਆਰਥਿਕ ਤੰਗੀ ਤੋਂ ਪਰੇਸ਼ਾਨ ਇੱਥੋਂ ਦੇ ਕਿਸਾਨ ਸੁਖਜਿੰਦਰ ਸਿੰਘ ਨੇ ਰੇਲ ਗੱਡੀ ਛਾਲ ਕੇ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਜੀਆਰਪੀ ਬਠਿੰਡਾ ਦੇ ਹੌਲਦਾਰ ਨਿਰਪਾਲ ਸਿੰਘ ਅਨੁਸਾਰ ਬੀਤੀ ਰਾਤ ਪਟਿਆਲਾ ਰੇਲ ਲਾਈਨ ’ਤੇ ਆਈਟੀਆਈ ਪੁਲ ਨੇੜੇ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ।
ਉਸ ਦੇ ਪਰਿਵਾਰ ਨੇ ਮ੍ਰਿਤਕ ਦੀ ਸ਼ਨਾਖ਼ਤ ਕੀਤੀ। ਜਿਸ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਦਾ ਨਾਮ ਸੁਖਜਿੰਦਰ ਸਿਘ ਹੈ। ਮ੍ਰਿਤਕ ਦੀ ਦੀ ਜੇਬ ਵਿੱਚੋਂ ਮਿਲੀ ਡਾਇਰੀ ਵਿੱਚ ਉਸ ਦੇ ਕਰਜ਼ੇ ਦੀ ਡਿਟੇਲ ਬਣੀ ਹੋਈ ਸੀ। ਉਸ ਦੇ ਪੁੱਤਰ ਸੰਦੀਪ ਸਿੰਘ ਅਨੁਸਾਰ ਪਿਤਾ ਕਰਜ਼ੇ ਤੋਂ ਪਰੇਸ਼ਾਨ ਸੀ।