ਅੰਮ੍ਰਿਤਸਰ : ਚਾਰ ਸਾਲ ਤੋਂ ਲਾਪਤਾ ਪੰਜਾਬ ਪੁਲਿਸ ਦੇ ਸਿਪਾਹੀ ਦਾ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਸਿਵਲ ਲਾਇਨ ਥਾਣੇ ਦੇ ਏ.ਐਸ.ਆਈ. ਕੁਲਦੀਪ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਪਾਹੀ ਅਵਤਾਰ ਸਿੰਘ ਪੁਲੀਸ ਲਾਇਨ ਅੰਮ੍ਰਿਤਸਰ ਤੋਂ 10 ਮਾਰਚ 2012 ਤੋਂ ਗੈਰ ਹਾਜ਼ਰ ਚੱਲਿਆ ਆ ਰਿਹਾ ਹੈ। ਅਵਤਾਰ ਸਿੰਘ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ।

ਕੁਲਦੀਪ ਸਿੰਘ ਅਨੁਸਾਰ ਅਵਤਾਰ ਸਿੰਘ ਦੀ ਉਮਰ ਕਰੀਬ 24 ਸਾਲ ਹੈ, ਉਸ ਦਾ ਕੱਦ 5 ਫੁੱਟ 8 ਇੰਚ ਹੈ ਅਤੇ ਉਹ ਪੁਲੀਸ ਕਾਲੋਨੀ ਤਰਨਤਾਰਨ ਦਾ ਵਸਨੀਕ ਹੈ।