ਅੰਮ੍ਰਿਤਸਰ: ਕੇਂਦਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਦਰਮਿਆਨ ਬੇਸ਼ੱਕ ਕੈਪਟਨ ਦੀ ਅਪੀਲ ਮਗਰੋਂ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਚੱਲਣ ਦੀ ਆਗਿਆ ਦੇ ਦਿੱਤੀ ਹੈ ਪਰ ਉਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ। ਹੁਣ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਵੀ ਹੋਣ ਲੱਗੀਆਂ ਹਨ।


ਅੱਜ ਕਿਸਾਨਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਬਾਦਲਾਂ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਦੀ ਬੱਸ ਰੋਕ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੀ ਹਾਲੇ ਵੀ ਮੋਦੀ ਸਰਕਾਰ ਨਾਲ ਇੱਕੋ ਗੱਲ ਹੈ। ਉਨ੍ਹਾਂ ਨੇ ਸਿਰਫ ਵੋਟਾਂ ਲਈ ਕੁਝ ਸਮੇਂ ਲਈ ਗੱਠਜੋੜ ਤੋੜਿਆ ਹੈ।



ਦੱਸ ਦਈਏ ਕਿ ਕਿਸਾਨਾਂ ਨੇ ਤਕਰੀਬਨ ਮਹੀਨੇ ਤੋਂ ਪੰਜਾਬ ਅੰਦਰ ਅੰਡਾਨੀ ਤੇ ਅੰਬਾਨੀ ਨਾਲ ਜੁੜੇ ਕਾਰੋਬਾਰ ਠੱਪ ਕੀਤੇ ਹੋਏ ਹਨ। ਕਿਸਾਨ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਮੌਲਜ਼ ਦਾ ਘਿਰਾਓ ਕਰ ਰਹੇ ਹਨ। ਇਸ ਤੋਂ ਇਲਾਵਾ ਬੀਜੇਪੀ ਲੀਡਰਾਂ ਦਾ ਵੀ ਘਿਰਾਓ ਕੀਤਾ ਜਾ ਰਿਹਾ ਹੈ।

ਨਵਾਂਸ਼ਹਿਰ ‘ਚ ਬੀਜੇਪੀ ਵਰਕਰਾਂ ਤੇ ਕਿਸਾਨਾਂ 'ਚ ਹੱਥੋਪਾਈ

ਜਾਣੋ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕੈਪਟਨ ਸਰਕਾਰ ਵੱਲੋਂ ਲਿਆਂਦੇ ਬਿੱਲਾਂ ਦੀ ਅਸਲੀਅਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904