ਬਟਾਲਾ: ਬੀਤੇ ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਐਮਐਲਏ ਫਤਿਹਜੰਗ ਸਿੰਘ ਬਾਜਵਾ ਵੱਲੋਂ ਆਪਣੇ ਹਲਕੇ 'ਚ ਲੋਕ ਦਰਬਾਰ ਲਗਾ ਲੋਕਾਂ ਦੀਆ ਮੁਸ਼ਕਿਲਾਂ ਸੁਣਿਆ ਜਾ ਰਹੀਆਂ ਸਨ ਜਿਥੇ ਕਿਸਾਨ ਜਥੇਬੰਦੀ "ਕਿਸਾਨਾਂ ਮਜਦੂਰ ਸੰਘਰਸ਼ ਕਮੇਟੀ ਪੰਜਾਬ " ਦੇ ਕਿਸਾਨ ਪੰਹੁਚੇ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਅਤੇ ਫਤਿਹਜੰਗ ਬਾਜਵਾ ਨਾਲ ਮੁਲਾਕਾਤ ਨਾ ਕਰਨ ਦੇਣ ਤੇ ਕਿਸਾਨਾਂ ਵੱਲੋਂ ਲੋਕ ਦਰਬਾਰ ਦਾ ਘੇਰਾਓ ਕੀਤਾ ਗਿਆ।


ਕਿਸਾਨਾਂ ਦਾ ਇਲਜ਼ਾਮ ਹੈ ਕਿ ਇਸ ਦੌਰਾਨ ਐਮਐਲਏ ਫਤਿਹਜੰਗ ਬਾਜਵਾ ਵੱਲੋਂ ਕਿਸਾਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਨੂੰ ਲੈਕੇ ਰੋਸ ਵਜੋਂ ਅੱਜ ਬਟਾਲਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਮਐਲਏ ਫਤਿਹਜੰਗ ਬਾਜਵਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ ਵਜੋਂ ਐਮਐਲਏ ਬਾਜਵਾ ਦਾ ਪੁਤਲਾ ਵੀ ਫੂਕਿਆ ਗਿਆ।


ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਆਗੂਆਂ ਨੇ ਕਿਹਾ ਕਿ "ਅੱਜ ਕਿਸਾਨ ਜਿਥੇ ਆਪਣੇ ਹੱਕ ਅਤੇ ਆਪਣੀ ਹੋਂਦ ਦੀ ਲੜਾਈ ਲਈ ਸੰਗਰਸ਼ ਕਰ ਰਿਹਾ ਹੈ।ਉਸ ਕਿਸਾਨਾਂ ਨੂੰ ਐਮਐਲਏ ਫਤਿਹਜੰਗ ਸਿੰਘ ਬਾਜਵਾ ਨੇ ਗ਼ਲਤ ਸ਼ਬਦਵਾਲੀ ਵਰਤੀ ਹੈ ਅਤੇ ਜਦਕਿ ਜੋ ਕਿਸਾਨ ਬੀਤੇ ਦਿਨ ਫਤਿਹਜੰਗ ਬਾਜਵਾ ਦੇ ਲੋਕ ਦਰਬਾਰ ਗਏ ਸਨ ਉਹ ਸਵਾਲ ਪੁੱਛਣ ਗਏ ਸਨ ਜੋ ਕਿਸਾਨਾਂ ਦੇ ਕਾਫੀ ਮਸਲੇ ਹਨ।" ਜਿਵੇਂ 120 ਕੜੋਰ ਕਣਕ ਦਾ ਖਰਾਬਾ, ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਅਤੇ ਜੋ ਚੋਰੀ ਦੀ ਵਾਰਦਾਤਾਂ ਨਸ਼ੇ ਦੀ ਚਲ ਰਹੀ ਸਪਲਾਈ ਅਤੇ ਹੋਰ ਕਾਫੀ ਮੁਸ਼ਕਲਾਂ ਆਦਿ।


ਪਰ ਜਿਥੇ ਉਹਨਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਅਤੇ ਉਸਦੇ ਨਾਲ ਹੀ ਐਮਐਲਏ ਬਾਜਵਾ ਵੱਲੋ ਕਿਸਾਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ "ਫਤਿਹ ਜੰਗ ਸਿੰਘ ਬਾਜਵਾ ਦੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿੱਚ ਨਿੰਦੀਆ ਕਰਦੇ ਹਨ ਅਤੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਕਿਸਾਨਾਂ ਕੋਲੋਂ ਮਾਫੀ ਨਾ ਮੰਗੀ ਅਤੇ ਆਪਣੇ ਕਿਹੇ ਸ਼ਬਦ ਵਾਪਿਸ ਨਾ ਲਏ ਤਾਂ ਉਹਨਾਂ ਵੱਲੋਂ ਹਰ ਥਾਂ ਤੇ ਐਮਐਲਏ ਬਾਜਵਾ ਦਾ ਘੇਰਾਓ ਕੀਤਾ ਜਾਵੇਗਾ।"