ਲੁਧਿਆਣਾ: ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕਾਲੀ ਦੀਵਾਲੀ ਮਨਾਈ ਜਾ ਰਹੀ ਹੈ।ਜ਼ਿਲ੍ਹਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਮਸ਼ਾਲਾਂ ਜਗਾ ਕੇ ਕਿਸਾਨਾਂ ਨੇ ਕਾਲੀ ਦੀਵਾਲੀ ਮਨਾਈ।ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਉਨ੍ਹਾਂ ਦੀ ਦੀਵਾਲੀ ਉਸੇ ਦਿਨ ਹੋਵੇਗੀ ਜਿਸ ਦਿਨ ਖੇਤੀ ਕਾਨੂੰਨ ਵਾਪਸ ਲਏ ਜਾਣਗੇ।
ਕਿਸਾਨਾਂ ਨੇ ਕਿਹਾ ਕਿ ਕੇਂਦਰ ਨਾਲ ਹੋਈ ਗੱਲਬਾਤ ਤੋਂ ਇੰਝ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਚਾਹੁੰਦੀ ਹੀ ਨਹੀਂ ਕਿ ਪੰਜਾਬ ਵਿੱਚ ਵਪਾਰ ਬਚੇ।ਇਸ ਲਈ ਉਹ ਗੱਲਬਾਤ ਨੂੰ ਕਿਸੇ ਨਤੀਜੇ ਤੇ ਨਹੀਂ ਲੈ ਜਾ ਕੇ ਜਾ ਰਹੀ। ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਵਿੱਚ ਖੇਤੀ ਕਾਨੂੰਨ ਦੇ ਖ਼ਿਲਾਫ਼ ਸੰਘਰਸ਼ ਹੁਣ ਦਿੱਲੀ ਵੱਲ ਰਵਾਨਾ ਹੋ ਜਾਵੇਗਾ ਅਤੇ ਕਿਸਾਨ ਦਿੱਲੀ ਘੇਰਨ ਲਈ ਬਿਲਕੁਲ ਤਿਆਰ ਬਰ ਤਿਆਰ ਬੈਠੇ ਹਨ।
ਕਿਸਾਨਾਂ ਨੇ ਮਸ਼ਾਲਾਂ ਜਗਾ ਮਨਾਈ ਕਾਲੀ ਦੀਵਾਲੀ, ਦਿੱਲੀ ਘੇਰਨ ਦੀ ਦਿੱਤੀ ਚਿਤਾਵਨੀ
ਏਬੀਪੀ ਸਾਂਝਾ
Updated at:
14 Nov 2020 08:58 PM (IST)
ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕਾਲੀ ਦੀਵਾਲੀ ਮਨਾਈ ਜਾ ਰਹੀ ਹੈ।ਜ਼ਿਲ੍ਹਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਮਸ਼ਾਲਾਂ ਜਗਾ ਕੇ ਕਿਸਾਨਾਂ ਨੇ ਕਾਲੀ ਦੀਵਾਲੀ ਮਨਾਈ।
- - - - - - - - - Advertisement - - - - - - - - -