ਸਮਰਾਲਾ: ਕਿਸਾਨਾਂ ਵੱਲੋਂ ਅੱਜ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਜਿਹੇ 'ਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਅੱਜ ਟ੍ਰੈਫਿਕ ਨਹੀਂ ਚੱਲਣ ਦੇਵਾਂਗੇ। ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਆ ਕੇ ਖੜ੍ਹਨ।
ਉਨ੍ਹਾਂ ਕਿਹਾ ਮੋਦੀ ਸਰਕਾਰ ਕਿਸਾਨਾਂ ਨਾਲ ਧੱਕਾ ਨਹੀਂ ਕਰ ਸਕਦੀ। 31 ਜਥੇਬੰਦੀਆ ਨੇ ਮੀਟਿੰਗ ਮਗਰੋਂ ਜਲਦ ਹੀ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ। ਅਸੀਂ ਸਾਰਿਆਂ ਦਾ ਸਮਰਥਨ ਚਾਹੁੰਦੇ ਹਾਂ। ਕਾਂਗਰਸ ਸਰਕਾਰ ਵੀ ਕਿਸਾਨਾਂ ਨਾਲ ਵਾਅਦੇ ਕਰਕੇ ਮੁੱਕਰ ਗਈ ਕਿਉਂਕਿ ਉਹ ਵੀ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੇ ਸਨ।
ਕਿਸਾਨਾਂ ਨਾਲ ਧਰਨਿਆਂ 'ਚ ਡਟੇ ਪੰਜਾਬੀ ਕਲਾਕਾਰ
ਲੱਖੋਵਾਲ ਨੇ ਕਿਹਾ ਅਸੀਂ ਇਹ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ। ਉਨ੍ਹਾਂ ਚੁਣੌਤੀ ਭਰੇ ਲਹਿਜ਼ੇ ਚ ਕਿਹਾ ਦੇਖ ਲਵਾਂਗੇ, ਅਮਰੀਕਾ ਪੀਐਮ ਮੋਦੀ ਨਾਲ ਕਿੰਨਾ ਕੁ ਆ ਕੇ ਖੜ੍ਹਦਾ ਹੈ। ਦੇਖ ਲਾਵਾਂਗੇ ਬਾਰਡਰ 'ਤੇ ਕਿੰਨੇ ਕੁ ਅਮਰੀਕਾ ਦੇ ਜਵਾਨ ਆਉਂਦੇ ਹਨ ਜਾਂ ਫਿਰ ਪੰਜਾਬ ਦੇ ਜਵਾਨ ਖੜ੍ਹਦੇ ਹਨ।
ਉਨ੍ਹਾਂ ਕਿਹਾ ਚੌਟਾਲਾ ਦੇ ਪੋਤੇ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਹੈ। ਅਸੀਂ ਉਸ ਨੂੰ ਵੀ ਕਿਹਾ ਹੈ ਕਿ ਉਹ ਆਪਣੀ ਸਪੋਰਟ ਵਾਪਸ ਲੈ ਲਵੇ।
ਕਿਸਾਨਾਂ ਨੇ ਛੇੜਿਆ ਵੱਡਾ ਅੰਦੋਲਨ, ਇਸ ਤਰ੍ਹਾਂ ਮਿਲ ਰਿਹਾ 'ਪੰਜਾਬ ਬੰਦ' ਨੂੰ ਹੁੰਗਾਰਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ