ਚੰਡੀਗੜ੍ਹ: ਖੇਤੀ ਬਿੱਲਾਂ ਖਿਲਾਫ ਅੱਜ ਪੰਜਾਬ ਭਰ 'ਚ ਕਿਸਾਨਾਂ ਵੱਲੋਂ ਵੱਡਾ ਅੰਦੋਲਨ ਆਰੰਭਿਆ ਗਿਆ ਹੈ। ਇਸ ਤਹਿਤ ਜਿੱਥੇ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੱਡੇ ਪੱਧਰ 'ਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਖੇਤੀ ਬਿੱਲਾਂ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।





ਕੈਪਟਨ ਨੇ ਟਵੀਟ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠਿਆਂ ਖੇਤੀ ਬਿੱਲਾਂ ਖਿਲਾਫ ਲੜਨ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਕਿਹਾ ਉਹ ਇਸ ਲੜਾਈ ਦੀ ਅਗਵਾਈ ਲਈ ਤਿਆਰ ਹਨ। ਕੈਪਟਨ ਨੇ ਨਾਲ ਹੀ ਅਕਾਲੀ ਦਲ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ।


ਭਾਰਤ-ਚੀਨ ਵਿਚਾਲੇ ਹਾਲਾਤ ਅਸਾਧਾਰਨ, ਗੱਲਬਾਤ ਹੀ ਇਕਮਾਤਰ ਜ਼ਰੀਆ-ਐਸ ਜੈਸ਼ਕੰਰ


 ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ