ਕਿਸਾਨਾਂ ਵਲੋਂ ਮੋਗਾ ਰੇਲਵੇ ਸਟੇਸ਼ਨ ‘ਤੇ ਧਰਨਾ ਜਾਰੀ, ਸਨੀਂ ਦਿਓਲ ਨੂੰ ਇੰਜ ਪਾਇਆ ਲਾਹਣਤਾਂ
ਏਬੀਪੀ ਸਾਂਝਾ | 05 Oct 2020 05:57 PM (IST)
ਕਿਸਾਨਾਂ ਵਲੋਂ ਆਪਣੇ ਘਰ ਤੋਂ ਪਸ਼ੁ ਲਿਆ ਕੇ ਰੇਲ ਟ੍ਰੈਕ ‘ਤੇ ਬੰਨ੍ਹ ਕੇ ਕੀਤਾ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਮੋਗਾ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਮੋਗਾ ਵਿੱਚ ਕਿਸਾਨ ਜਥੇਵੰਦੀਆਂ ਵਲੋਂ ਅੱਜ 5ਵੇਂ ਦਿਨ ਰੇਲ ਰੋਕੋ ਅੰਦੋਲਨ ਜਾਰੀ ਹੈ। ਕਿਸਾਨ ਜਥੇਵੰਦੀਆਂ ਵਲੋਂ ਅੱਜ ਮੋਗਾ ਰੇਲਵੇ ਟ੍ਰੈਕ ‘ਤੇ ਆਪਣੇ ਘਰੋਂ ਪਸ਼ੂ ਲਿਆ ਕੇ ਬੰਨ੍ਹ ਰੋਸ਼ ਕੀਤਾ ਗਿਆ। ਦੱਸ ਦਈਏ ਕਿ ਸਾਰਿਆਂ ਰਾਜਨੀਤੀਕ ਪਾਰਟੀ ਦਾ ਬਾਈਕਾਟ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਜਾਰੀ ਕਿਸਾਨਾਂ ਦਾ ਰੋਸ਼ ਹੋਰ ਵੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਇਸ ਰੋਸ਼ ‘ਚ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਸਣੇ ਉਨ੍ਹਾਂ ਬੱਚੇ ਵੀ ਸ਼ਾਮਿਲ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਅੱਜ ਸਾਡਾ 5ਵਾਂ ਦਿਨ ਹੈ। ਅੱਗੇ ਵੀ ਸਾਡਾ ਰੋਸ ਜਾਰੀ ਰਹੇਗਾ। ਅਸੀਂ ਆਪਣੇ ਘਰੋਂ ਪਸ਼ੂ ਇਸ ਲਈ ਲੈਕੇ ਆਏ ਹਾਂ ਕਿਉਂਕਿ ਅਸੀਂ ਇੱਥੇ ਧਰਨੇ ‘ਤੇ ਹਾਂ ਤੇ ਘਰੇ ਪਸ਼ੂਆਂ ਨੂੰ ਚਾਰਾ ਪਾਉਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ ਟ੍ਰੈਕ ‘ਤੇ ਪੱਕਾ ਟੈਂਟ ਲੱਗਾ ਕੇ ਆਪਣਾ ਪਰਿਵਾਰ ਵੀ ਇੱਥੇ ਲੈ ਕੇ ਆਵਾਂਗੇ। ਉਧਰ ਕਿਸਾਨ ਨੋਜਵਾਨਾਂ ਦਾ ਕਹਿਣਾ ਹੈ ਸਨੀ ਦਿਓਲ ਫਿਲਮਾਂ ਵਿੱਚ ਵੱਡੀਆਂ ਗੱਲਾਂ ਕਰਦਾ ਹੈ ਉਹ ਵੀ ਕਿਸਾਨ ਦਾ ਬੇਟਾ ਹੈ ਉਹ ਐਮਪੀ ਹੋਕੇ ਵੀ ਕਿਸਾਨਾਂ ਦੇ ਵੱਲ ਦੀ ਗੱਲ ਨਹੀਂ ਕਰਦਾ। ਪੰਜਾਬ 'ਚ ਰਿਲਾਇੰਸ ਦੇ ਕਾਰੋਬਾਰ ਠੱਪ ਹੋਣੇ ਸ਼ੁਰੂ, ਸ਼ਾਪਿੰਗ ਮਾਲ ਤੇ ਪੈਟਰੋਲ ਪੰਪਾਂ ਨੂੰ ਕਿਸਾਨਾਂ ਨੇ ਘੇਰਿਆ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904