ਚੰਡੀਗੜ੍ਹ: ਅਦਾਕਾਰ ਦੀਪ ਸਿੱਧੂ ਨੇ ਕਿਹਾ ਹੈ ਕਿ ਸਮਾਜ ਸੇਵੀ ਲੱਖਾ ਸਿਧਾਣਾ ਸਾਡੇ ਨਾਲ ਹੀ ਹਨ ਤੇ ਸਾਨੂੰ ਛੱਡ ਕੇ ਨਹੀਂ ਗਏ। ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਮੋਰਚਾ ਸੰਭਾਲਣ ਲਈ ਕਮਾਨ ਦਿੱਤੀ ਗਈ ਹੈ। ਸਿੱਧੂ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਕਲਾਕਾਰ ਇੱਕ ਹਾਂ ਭਾਵੇਂ ਸਾਡੇ ਮੋਰਚੇ ਵੱਖਰੇ-ਵੱਖਰੇ ਹਨ, ਪਰ ਸਾਡਾ ਮੁੱਦਾ ਇੱਕੋ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਨਾਅਰਾ ਦਿੱਤਾ ਗਿਆ ਹੈ ‘ਜਿਹੜਾ ਕਿਸਾਨ ਨਾਲ ਖੜ੍ਹੇਗਾ ਉਹੀ ਪਿੰਡਾਂ ਵਿੱਚ ਵੜੇਗਾ’ ਅਸੀਂ ਇਸ ਨਾਲ ਸਹਿਮਤੀ ਪ੍ਰਗਟਾਉਂਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੈਂਟਰ ਵਿੱਚ ਆਪਣਾ ਸਹੀ ਰੋਲ ਅਦਾ ਕਰਨਾ ਚਾਹੀਦਾ ਸੀ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਸੈਂਟਰ ਵਿੱਚ ਤਾਂ ਫੇਲ੍ਹ ਹੋ ਗਈ ਹੈ। ਹੁਣ ਪੰਜਾਬ ਵਿੱਚ ਆਪਣਾ ਸਿੱਕਾ ਚਲਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਰੇਲਾਂ ਰੋਕਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਅੰਬਾਲੇ ਹੀ ਆਪਣੀ ਰੇਲ ਗੱਡੀਆਂ ਰੋਕ ਲੈਂਦੇ ਹਨ ਜਿਸ ਕਰਕੇ ਇਹ ਸਾਰਾ ਖਰਚਾ ਸਾਡੀ ਸਟੇਟ ‘ਤੇ ਪੈ ਜਾਣਾ ਤੇ ਫੇਰ ਸਾਰਾ ਖਰਚਾ ਆਮ ਲੋਕਾਂ ਦੀ ਜੇਬਾਂ ਵਿੱਚੋਂ ਹੀ ਨਿਕਲੇਗਾ।
ਪ੍ਰਦੂਸ਼ਣ ਰੋਕਣ ਲਈ ਕੇਜਰੀਵਾਲ ਨੇ ਲੱਭਿਆ ਨਵਾਂ ਢੰਗ, ਪਰਾਲੀ ਦਾ ਧੂੰਆਂ ਰੋਕਣ ਲਈ ਐਂਟੀ ਸਮੋਗ ਗਨ ਬੀੜੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦੀਪ ਸਿੱਧੂ ਵੱਲੋਂ ਲੱਖਾ ਸਿਧਾਣਾ ਬਾਰੇ ਵੱਡਾ ਦਾਅਵਾ, ਕਿਸਾਨਾਂ ਦੇ ਹੱਕ 'ਚ ਡਟੇ ਕਲਾਕਾਰ
ਏਬੀਪੀ ਸਾਂਝਾ
Updated at:
05 Oct 2020 04:43 PM (IST)
ਅਦਾਕਾਰ ਦੀਪ ਸਿੱਧੂ ਨੇ ਕਿਹਾ ਹੈ ਕਿ ਸਮਾਜ ਸੇਵੀ ਲੱਖਾ ਸਿਧਾਣਾ ਸਾਡੇ ਨਾਲ ਹੀ ਹਨ ਤੇ ਸਾਨੂੰ ਛੱਡ ਕੇ ਨਹੀਂ ਗਏ। ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਮੋਰਚਾ ਸੰਭਾਲਣ ਲਈ ਕਮਾਨ ਦਿੱਤੀ ਗਈ ਹੈ।
- - - - - - - - - Advertisement - - - - - - - - -