ਸੁਖਬੀਰ ਨੇ ਲਿਖਿਆ, "ਭਾਰਤ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਧੋਖਾ ਹੈਰਾਨ ਕਰਨ ਵਾਲਾ ਹੈ। ਅੰਨਾਦਾਤਾ ਦੀ ਪਿੱਠ 'ਚ ਛੁਰਾ ਮਾਰਨਾ ਤੇ ਖੇਡਾਂ ਖੇਡਣਾ ਰਾਸ਼ਟਰੀ ਹਿੱਤ ਨੂੰ ਠੇਸ ਪਹੁੰਚਾਉਂਦਾ ਹੈ। ਖੇਤੀਬਾੜੀ ਨੇਤਾਵਾਂ ਨੂੰ ਗੱਲਬਾਤ ਲਈ ਦਿੱਲੀ ਬੁਲਾਉਣਾ ਤੇ NDA ਦੇ ਮੰਤਰੀਆਂ ਨੂੰ ਪੰਜਾਬ ਭੇਜਣਾ ਕੇਂਦਰ ਦੇ ਦੋਗਲੇਭਾਸ਼ਣ ਤੇ ਨਾਪਾਕ ਪਖੰਡਾਂ ਦਾ ਪਰਦਾਫਾਸ਼ ਕਰਦਾ ਹੈ।"
ਬਾਦਲ ਨੇ ਅੱਗੇ ਕਿਹਾ,, "ਖੇਤੀ ਕਾਨੂੰਨਾਂ ਨੂੰ ਪੰਜਾਬ ਦੇ ਕਿਸਾਨਾਂ 'ਤੇ ਥੋਪਿਆ ਨਹੀਂ ਜਾ ਸਕਦਾ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਜ਼ਿੰਮੇਵਾਰ ਮੰਤਰੀਆਂ ਦੇ ਜ਼ਰੀਏ ਕਿਸਾਨ ਨੇਤਾਵਾਂ ਨਾਲ ਗੱਲ ਕਰੇ, ਨਾ ਕਿ ਅਧਿਕਾਰੀਆਂ ਨਾਲ। ਭਾਰਤ ਸਰਕਾਰ ਨੇ ਕਿਸਾਨਾਂ ਤੇ ਉਨ੍ਹਾਂ ਦੇ ਉਦੇਸ਼ਾਂ ਦਾ ਅਪਮਾਨ ਕੀਤਾ ਹੈ ਅਤੇ ਸਪੱਸ਼ਟ ਸੰਦੇਸ਼ ਭੇਜਿਆ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਕੋਈ ਗੰਭੀਰ ਸਮੱਸਿਆ ਨਹੀਂ ਹੈ।"
ਸੁਖਬੀਰ ਬਾਦਲ ਨੇ ਕਿਹਾ, "ਅਕਾਲੀ ਦਲ ਕਿਸਾਨਾਂ ਵੱਲੋਂ ਗੱਲਬਾਤ ਤੋਂ ਬਾਹਰ ਨਿਕਲਣ ਦੇ ਫੈਸਲਿਆਂ ਦੀ ਹਮਾਇਤ ਕਰਦਾ ਹੈ ਤੇ ਉਨ੍ਹਾਂ ਨਾਲ ਖੜ੍ਹਾ ਹੈ। ਅਸੀਂ ਕਿਸਾਨਾਂ ਤੱਕ ਪਹੁੰਚ ਕਰਾਂਗੇ ਤੇ ਉਨ੍ਹਾਂ ਦੇ ਸੰਘਰਸ਼ ਵਿੱਚ ਚੱਟਾਨ ਵਾਂਗ ਖੜੇ ਹੋਵਾਂਗੇ। ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਐਮਐਸਪੀ ਰਾਹੀਂ ਸਰਕਾਰੀ ਖਰੀਦ ਨੂੰ ਸੰਵਿਧਾਨਕ ਅਧਿਕਾਰ ਬਣਾਇਆ ਜਾਵੇ।"