ਚੰਡੀਗੜ੍ਹ: ਅਨਲੌਕ ਪੰਜ ਤਹਿਤ ਪੰਜਾਬ 'ਚ 15 ਅਕਤੂਬਰ ਨੂੰ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਇਸ ਲਈ ਮਾਪਿਆਂ ਨੂੰ ਲਿਖਤੀ ਸਹਿਮਤੀ ਦੇਣੀ ਪਵੇਗੀ। ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ 'ਚ ਕਿਹਾ ਗਿਆ ਕਿ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਕੰਟਰੋਲ ਖੇਤਰਾਂ ਦੇ ਬਾਹਰ ਸਕੂਲ ਤੇ ਕੋਚਿੰਗ ਸੈਂਟਰ ਮੁੜ ਤੋਂ ਖੋਲ੍ਹੇ ਜਾ ਸਕਦੇ ਹਨ।
ਕਿਸਾਨ ਜਥੇਬੰਦੀਆਂ ਨਾਲ ਦਿੱਲੀ 'ਚ ਮੀਟਿੰਗ, ਸਰਕਾਰ ਅੱਗੇ ਰੱਖੀਆਂ ਇਹ ਮੰਗਾਂ
ਪੰਜਾਬ ਮੁੜ ਸ਼ਰਮਨਾਕ! ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਮਰਗੋਂ ਪਿਸ਼ਾਬ ਪਿਆਇਆ
ਉਨ੍ਹਾਂ ਆਪਣੇ ਹੁਕਮਾਂ 'ਚ ਕਿਹਾ ਕਿ ਔਨਲਾਈਨ ਪੜ੍ਹਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਸਿਰਫ ਨੌਵੀਂ ਤੋਂ 12ਵੀਂ ਤਮਾਤ ਤਕ ਦੇ ਵਿਦਿਆਰਥੀਆਂ ਲਈ ਹੀ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਇਸ ਲਈ ਮਾਪਿਆਂ ਦੀ ਮਨਜੂਰੀ ਜ਼ਰੂਰੀ ਹੋਵੇਗੀ ਤੇ ਹਾਜ਼ਰੀ ਜ਼ਰੂਰੀ ਹੋਵੇਗੀ।
ਹੁਕਮਾਂ ਮੁਤਾਬਕ ਜੋ ਵੀ ਸਕੂਲ ਖੋਲ੍ਹੇ ਜਾਣਗੇ, ਉਹ ਸਿੱਖਿਆ ਤੇ ਸਿਹਤ ਵਿਭਾਗ ਨਾਲ ਵਿਚਾਰ ਕਰਕੇ ਕੋਰੋਨਾ ਨੂੰ ਲੈ ਕੇ ਬਣਾਏ ਗਏ ਐਸਓਪੀ ਦਾ ਪਾਲਣ ਕਰਨਗੇ। ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।
ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ: 5 ਸਾਲਾਂ 'ਚ ਜਾਂਚ ਨਹੀਂ ਲੱਗੀ ਕਿਸੇ ਤਣ ਪੱਤਣ! ਹੁਣ ਰਾਮ ਰਹੀਮ ਹੋ ਸਕਦਾ ਨਾਮਜ਼ਦ
Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ