ਫਿਰੋਜ਼ਪੁਰ: ਇੱਥੇ ਇਨਸਾਨੀਅਨ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਵੈਰੋਕਾ ਅਧੀਨ ਪੈਂਦੇ ਪਿੰਡ 'ਚ ਸੋਮਵਾਰ ਦੇਰ ਸ਼ਾਮ ਅਨੂਸੂਚਿਤ ਜਾਤੀ ਦੇ ਇਕ ਨੌਜਵਾਨ ਨੂੰ ਚੋਰ ਦੱਸ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਪਿਸ਼ਾਪ ਪਿਆਇਆ ਗਿਆ। ਜ਼ਖ਼ਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ।

Continues below advertisement


ਪੀੜਤ ਆਪਣੇ ਭਰਾ ਨੂੰ ਮਿਲਣ ਪਿੰਡ ਗਿਆ ਸੀ। ਥਾਣਾ ਵੈਰੋਕਾ ਪੁਲਿਸ ਨੇ ਮੰਗਲਵਾਰ ਨੂੰ ਪੀੜਤ ਦੇ ਬਿਆਨ 'ਤੇ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਗਏ ਬਿਆਨ 'ਚ ਪੀੜਤ ਨੇ ਦੱਸਿਆ ਉਸ ਦਾ ਭਰਾ ਕਿਸੇ ਕਿਸਾਨ ਕੋਲ ਕੰਮ ਕਰਦਾ ਹੈ।


ਸੋਮਵਾਰ ਦੇਰ ਸ਼ਾਮ ਉਹ ਆਪਣੇ ਭਰਾ ਨੂੰ ਮਿਲਣ 'ਤੇ ਮੋਟਰਸਾਇਕਲ ਲੈਣ ਜਾ ਰਿਹਾ ਸੀ। ਜਿਵੇਂ ਹੀ ਪਿੰਡ ਪਹੁੰਚਿਆ ਤਾਂ ਨਸ਼ੇ 'ਚ ਧੁੱਤ ਮੁਲਜ਼ਮ ਸਿਮਰਨਜੀਤ ਸਿੰਘ, ਰਮਨਦੀਪ ਸਿੰਘ ਤੇ ਜਸਵੀਰ ਸਿੰਘ ਨੇ ਉਸ ਨੂੰ ਫੜ੍ਹ ਲਿਆ। ਤਿੰਨਾਂ ਮੁਲਜ਼ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।


ਰਿਹਾਅ ਹੋਣ ਤੋਂ ਬਾਅਦ ਮਹਿਬੂਬਾ ਮੁਫਤੀ ਦਾ ਵੀਡੀਓ ਸੰਦੇਸ਼: 5 ਅਗਸਤ ਦਾ ਫੈਸਲਾ ਕਰਦਾ ਰਿਹਾ ਦਿਲ 'ਤੇ ਵਾਰ


ਪੀੜਤ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਨੂੰ ਜ਼ਬਰਦਸਤੀ ਕਬੂਲ ਕਰਾ ਰਹੇ ਸਨ ਕਿ ਮੈਂ ਚੋਰੀ ਕਰਨ ਆਇਆ ਹਾਂ। ਨਾ ਕਬੂਲਣ 'ਤੇ ਉਨ੍ਹਾਂ ਕੁੱਟਿਆ ਅਤੇ ਕੁੱਟਣ ਤੋਂ ਬਾਅਦ ਜ਼ਬਰਦਸਤੀ ਪਿਸ਼ਾਪ ਪਿਆਇਆ। ਜਿਵੇਂ ਹੀ ਉਸਦੇ ਭਰਾ ਨੂੰ ਇਸ ਵਾਰਦਾਤ ਦਾ ਪਤਾ ਲੱਗਿਆ ਤਾਂ ਉਸ ਨੇ ਉੱਥੇ ਪਹੁੰਚ ਕੇ ਉਸ ਨੂੰ ਦੱਸਿਆ ਅਤੇ ਸਿਵਿਲ ਹਸਪਤਾਲ 'ਚ ਦਾਖਲ ਕਰਵਾਇਆ।


Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ