ਸ੍ਰੀਨਗਰ: ਪੀਡੀਪੀ ਮੁਖੀ ਮਹਿਬੂਬਾ ਮੁਫਤਾ ਨੂੰ ਉਨ੍ਹਾਂ ਖਿਲਾਫ ਪੀਐਸਏ ਤਹਿਤ ਲਾਏ ਗਏ ਇਲਜ਼ਾਮਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਵੱਲੋਂ ਹਟਾ ਲਏ ਜਾਣ ਮਗਰੋਂ ਮੰਗਲਵਾਰ ਰਾਤ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੁੰਦਿਆਂ ਹੀ ਮਹਿਬੂਬਾ ਮੁਫਤੀ ਨੇ ਐਲਾਨ ਕੀਤਾ ਹੈ ਕਿ ਆਰਟੀਕਲ-370 ਦੀ ਬਹਾਲੀ ਲਈ ਮੁੜ ਤੋਂ ਸੰਘਰਸ਼ ਸ਼ੁਰੂ ਕਰੇਗੀ।
ਮਹਿਬੂਬਾ ਨੇ ਕਿਹਾ, 'ਮੈਂ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਰਿਹਾਅ ਹੋਈ ਹਾਂ। ਇਸ ਦੌਰਾਨ ਪੰਜ ਅਗਸਤ, 2019 ਦੇ ਕਾਲੇ ਦਿਨ ਦਾ ਕਾਲਾ ਫੈਸਲਾ ਹਰ ਪਲ ਮੇਰੇ ਦਿਲ ਅਤੇ ਰੂਹ 'ਤੇ ਵਾਰ ਕਰਦਾ ਰਿਹਾ। ਮੈਨੂੰ ਅਹਿਸਾਸ ਹੈ ਕਿ ਅਜਿਹੀ ਹੀ ਸਥਿਤੀ ਜੰਮੂ-ਕਸ਼ਮੀਰ ਦੇ ਤਮਾਮ ਲੋਕਾਂ ਦੀ ਰਹੀ ਹੋਵੇਗੀ। ਸਾਡੇ 'ਚੋਂ ਕੋਈ ਵੀ ਸ਼ਖਸ ਉਸ ਦਿਨ ਦੀ ਬੇਇਜ਼ਤੀ ਨੂੰ ਕਦੇ ਨਹੀਂ ਭੁੱਲ ਸਕਦਾ।
ਉਨ੍ਹਾਂ ਕਿਹਾ ਦਿੱਲੀ ਦਰਬਾਰ 'ਚ ਪੰਜ ਅਗਸਤ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੋ ਸਾਡੇ ਤੋਂ ਖੋਹਿਆ ਗਿਆ, ਹੁਣ ਉਸ ਨੂੰ ਵਾਪਸ ਲੈਣਾ ਹੋਵੇਗਾ। ਜੰਮੂ-ਕਸ਼ਮੀਰ 'ਚ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਵਾਰ ਦਿੱਤੀ। ਉਸ ਨੂੰ ਹੱਲ ਕਰਨ ਲਈ ਆਪਣੀ ਜੱਦੋਜਹਿਦ ਵਾਪਸ ਰੱਖਣੀ ਹੋਵੇਗੀ। ਮੈਂ ਚਾਹੁੰਦੀ ਹਾਂ ਕਿ ਜੰਮੂ-ਕਸ਼ਮੀਰ ਦੇ ਜਿੰਨੇ ਵੀ ਲੋਕ ਜੇਲ੍ਹਾਂ 'ਚ ਬੰਦ ਹਨ, ਉਨ੍ਹਾਂ ਨੂੰ ਜਲਦੀ ਰਿਹਾਅ ਕੀਤਾ ਜਾਵੇ।
ਚਾਰ ਮਹੀਨੇ ਬਾਅਦ ਹੋਈ ਰਿਹਾਅ
ਸੁਪਰੀਮ ਕੋਰਟ 'ਚ ਮਹਿਬੂਬਾ ਨੂੰ ਹਿਰਾਸਤ 'ਚ ਰੱਖਣ ਨਾਲ ਜੁੜੇ ਮਾਮਲਿਆਂ 'ਤੇ ਅਗਲੀ ਸੁਣਵਾਈ ਹੋਣ ਤੋਂ ਮਹਿਜ਼ ਦੋ ਦਿਨ ਪਹਿਲਾਂ ਰਿਹਾਅ ਕੀਤਾ ਗਿਆ ਹੈ। ਪਿਛਲੇ ਸਾਲ ਆਰਟੀਕਲ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਉਨ੍ਹਾਂ ਦੀ ਹਿਰਾਸਤ ਇਸ ਸਾਲ 31 ਜੁਲਾਈ ਨੂੰ ਤਿੰਨ ਮਹੀਨੇ ਲਈ ਵਧਾ ਦਿੱਤੀ ਗਈ ਸੀ।
Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ