ਚੰਡੀਗੜ੍ਹ: ਇਕ ਮਹਿਲਾ ਦੀ ਸ਼ਿਕਾਇਤ ' ਸੁਣਵਾਈ ਕਰਦਿਆਂ ਜ਼ਿਲ੍ਹਾ ਕੰਜ਼ਿਊਮਰ ਕਮਿਸ਼ਨ ਨੇ ਰਿਲਾਇੰਸ ਡਿਜ਼ੀਟਲ ਸਟੋਰ ਨੂੰ ਜ਼ੁਰਮਾਨਾ ਲਾਇਆ ਹੈ। ਦਰਅਸਲ ਮਹਿਲਾ ਰਿਲਾਇੰਸ ਸਟੋਰ ' ਮੋਬਾਇਲ ਖਰੀਦਣ ਗਈ ਸੀ। ਜਿੱਥੇ ਉਸ ਤੋਂ ਕੈਰੀ ਬੈਗ ਲਈ ਸੱਤ ਰੁਪਏ ਵਸੂਲੇ ਗਏ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਣ ਜ਼ਿਲ੍ਹਾ ਕੰਜ਼ਿਊਮਰ ਕਮਿਸ਼ਨ ਨੇ ਸਟੋਰ ਵੱਲੋਂ ਸ਼ਿਕਾਇਤਕਰਤਾ ਨੂੰ ਹੋਈ ਪਰੇਸ਼ਾਨੀ ਲਈ ਇਕ ਹਜ਼ਾਰ ਰੁਪਏ ਮੁਆਵਜ਼ਾ ਤੇ ਸ਼ਿਕਾਇਤਕਰਤਾ ਨੂੰ ਹੋਈ ਪਰੇਸ਼ਾਨੀ ਲਈ 500 ਰੁਪਏ ਕੇਸ ਖਰਚ ਦੇ ਰੂਪ 'ਚ ਦੇਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਕੈਰੀ ਬੈਗ ਲਈ ਵਸੂਲੇ ਸੱਤ ਰੁਪਏ ਵੀ ਵਾਪਸ ਕਰਨ ਲਈ ਕਹਾ ਗਿਆ।


ਸ਼ਿਕਾਇਤਕਰਤਾ ਨੇਹਾ ਨੇ ਦੱਸਿਆ ਕਿ ਦੋ ਅਕਤੂਬਰ, 2019 ਨੂੰ ਏਲਾਂਟੇ ਮਾਲ 'ਚ ਸਥਿਤ ਰਿਲਾਇਂਸ ਰਿਟੇਲ ਲਿਮਿਡ ਸਟੋਰ ਤੋਂ ਮੋਬਾਇਲ ਖਰੀਦਿਆ ਸੀ। ਜਦੋਂ ਬਿੱਲ ਜਮ੍ਹਾ ਕਰਾਉਣ ਕਾਊਂਟਰ 'ਤੇ ਗਏ ਤਾਂ ਉੱਥੇ ਬੈਠੇ ਇਕ ਕਰਮਚਾਰੀ ਨੇ ਸੱਤ ਰੁਪਏ ਕੈਰੀ ਬੈਗ ਦੇ ਵੱਖਰੇ ਤੌਰ 'ਤੇ ਵਸੂਲ ਲਏ। ਨੇਹਾ ਨੇ ਕਿਹਾ ਕਿ ਉਨ੍ਹਾਂ ਕਰਮਚਾਰੀ ਨੂੰ ਦੱਸਿਆ ਕਿ ਇਹ ਗੈਰ ਕਾਨੂੰਨੀ ਹੈ ਪਰ ਉਹ ਨਹੀਂ ਮੰਨਿਆ ਤੇ ਸੱਤ ਰੁਪਏ ਲਏ।


ਸਿਖਰ ਵੱਲ ਸੰਘਰਸ਼: ਰੇਲ ਪਟੜੀਆਂ 'ਤੇ ਟ੍ਰੈਕਟਰ ਲੈਕੇ ਡਟੇ ਕਿਸਾਨ


ਰਿਲਾਇੰਸ ਸਟੋਰ ਵੱਲੋਂ ਆਪਣੇ ਪੱਖ 'ਚ ਦਲੀਲ ਦਿੰਦਿਆਂ ਕਿਹਾ ਗਿਆ ਸ਼ਿਕਾਇਤਕਰਤਾ ਤੋਂ ਪੁੱਛਣ ਤੋਂ ਬਾਅਦ ਹੀ ਕੈਰੀ ਬੈਗ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਟੋਰ 'ਚ ਹਰ ਥਾਂ ਤੇ ਇਸ ਬਾਰੇ ਡਿਸਪਲੇਅ ਕੀਤਾ ਗਿਆ ਹੈ। ਕੰਜ਼ਿਊਮਰ ਕਮਿਸ਼ਨ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਇਹ ਫੈਸਲਾ ਸੁਣਾਇਆ ਹੈ।


Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ