ਗੁਰਦਾਸਪੁਰ: ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ ਅੰਦੋਲਨ ਛੇੜਿਆ ਹੋਇਆ ਹੈ। ਉੱਥੇ ਹੀ ਹੁਣ ਇਸ ਅੰਦੋਲਨ ਨੇ ਨਵਾਂ ਰੂਪ ਲੈਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਹੁਣ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਵੀ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਦਾ ਸਭ ਤੋਂ ਵੱਧ ਗੁੱਸਾ ਅੰਬਾਨੀ ਤੇ ਅਡਾਨੀ ਵੱਲ ਦਿਖ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਨਜਦੀਕੀ ਪਿੰਡ ਛੀਨਾ ਰੇਲਵਾਲਾ 'ਚ ਕਿਸਾਨਾਂ ਨੇ ਅਡਾਨੀ ਅੰਬਾਨੀ ਗਰੁੱਪਾਂ ਵੱਲੋਂ ਬਣਾਏ ਜਾ ਰਹੇ ਗੁਦਾਮਾਂ ਦਾ ਕੰਮ ਰੁਕਵਾ ਦਿੱਤਾ।
ਕਿਸਾਨਾਂ ਨੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਨਹੀਂ ਕਰਦੀ ਤੱਦ ਤੱਕ ਅਡਾਨੀ ਅੰਬਾਨੀ ਦੇ ਸਾਰੇ ਕਾਰੋਬਾਰਾਂ ਨੂੰ ਬੰਦ ਕਰਵਾਇਆ ਜਾਵੇਗਾ।
ਪਿੰਡ ਛੀਨਾ ਰੇਲਵਾਲਾ ਦੇ ਸਰਪੰਚ ਨੇ ਕਿਹਾ "ਅਡਾਨੀ ਤੇ ਅੰਬਾਨੀ ਦੀ ਧੱਕੇਸ਼ਾਹੀ ਇੱਥੇ ਤੱਕ ਹੈ ਦੀ ਬਿਨਾਂ ਪੰਚਾਇਤ ਦੀ ਐਨਓਸੀ ਦੇ ਪਿਛਲੇ ਦੋ ਸਾਲ ਤੋਂ ਗੁਦਾਮ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸਾਡੀ ਪੰਚਾਇਤ ਉੱਤੇ ਸਿਆਸੀ ਦਬਾਅ ਤੋਂ ਇਲਾਵਾ ਪ੍ਰਬੰਧਕੀ ਦਬਾਅ ਵੀ ਪਾਏ ਗਾਏ। ਹੁਣ ਅਸੀਂ ਕਿਸਾਨਾਂ ਦਾ ਹਿੱਤ ਵੇਖਦੇ ਹੋਏ ਐਨਓਸੀ ਨਹੀਂ ਦਿੱਤੀ।"