ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਲਈ ਜਰਮਨੀ ਦੇ ਚਾਰ ਬਲਦ ਅਲਾਟ ਕੀਤੇ ਹਨ। ਕੇਂਦਰ ਸਰਕਾਰ ਨੇ ਇਹ ਬਲਦ ਗੋਕੁਲ ਮਿਸ਼ਨ ਤਹਿਤ ਸੂਬੇ 'ਚ ਦੁੱਧ ਦਾ ਉਤਪਾਦਨ ਵਧਾਉਣ ਲਈ ਅਲਾਟ ਕੀਤੇ ਹਨ। ਬਲਦਾਂ ਦਾ ਵੀਰਜ ਮੁੱਖ ਤੌਰ ਤੇ ਹੋਲਸਟਾਈਨ ਫਰਿਸੀਅਨ (HF) ਗਾਵਾਂ ਦੀ ਨਸਲ ਨੂੰ ਵਧਾਉਣ ਲਈ ਕੀਤਾ ਜਾਵੇਗਾ ਤਾਂ ਜੋ ਪੰਜਾਬ ਵਿੱਚ ਦੁੱਧ ਉਤਪਾਦਨ ਵਿੱਚ ਵਾਧਾ ਕੀਤਾ ਜਾ ਸਕੇ।
ਪੰਜਾਬ ਪਸ਼ੂ ਪਾਲਣ ਵਿਭਾਗ ਅਨੁਸਾਰ, ਦੇਸ਼ ਭਰ ਵਿੱਚ ਪੈਦਾ ਹੋਣ ਵਾਲੇ ਕੁੱਲ 1870 ਲੱਖ ਟਨ ਦੁੱਧ ਵਿੱਚੋਂ ਸੂਬੇ 'ਚ ਸਾਲਾਨਾ 126 ਲੱਖ ਟਨ ਦੁੱਧ ਦਾ ਉਤਪਾਦਨ ਕੀਤਾ ਜਾਂਦਾ ਹੈ। ਚਾਰੋਂ ਬਲਦ 12 ਮਹੀਨੇ ਤੋਂ ਵੀ ਘੱਟ ਉਮਰ ਦੇ ਹਨ। ਉਨ੍ਹਾਂ ਦੀ ਮਾਂ ਤੇ ਦਾਦੀ ਦੁੱਧ ਚੁੰਘਾਉਣ ਦੀ ਅਵਧੀ ਦੌਰਾਨ 11,749 ਕਿਲੋ ਤੋਂ 13,747 ਕਿਲੋ ਦੇ ਕਰੀਬ ਦੁੱਧ ਦੇ ਦਿੰਦੀਆਂ ਸੀ। ਜਦਕਿ ਇਹੀ ਜੇ ਪੰਜਾਬ ਦੀਆਂ HF ਗਾਵਾਂ ਨੂੰ ਵੇਖੀਏ ਤਾਂ ਉਹ ਇਸ ਸਮੇਂ ਦੌਰਾਨ 8000 ਤੋਂ 9000 ਕਿਲੋ ਦੁੱਧ ਹੀ ਦਿੰਦੀਆਂ ਹਨ। ਇਸ ਲਈ ਆਯਾਤ ਕੀਤੇ ਗਏ ਬਲਦਾਂ ਦੇ ਵੀਰਜ ਨਾਲ ਪੈਦਾ ਹੋਈਆਂ ਗਾਵਾਂ ਵਧੇਰੇ ਦੁੱਧ ਦੇਣਗੀਆਂ ਤੇ ਦੁੱਧ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ।
ਇੱਕ ਬਲਦ ਦੀ ਕੀਮਤ 9 ਲੱਖ ਰੁਪਏ ਹੈ, ਪਰ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (NDDB) ਵੱਲੋਂ ਪੰਜਾਬ ਨੂੰ ਇਹ ਮੁਫਤ ਮੁਹੱਈਆ ਕਰਵਾਏ ਗਏ ਹਨ। ਬਲਦਾਂ ਦਾ ਵੀਰਜ ਉਤਪਾਦਨ ਦੋ ਸਾਲਾਂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਹਿਲੇ ਸਾਲ ਦੇ ਦੌਰਾਨ, ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਬਲਦ ਵੀਰਜ ਦੇ 8,000 ਤੋਂ 10,000 ਸਟਰਾਅ ਪੈਦਾ ਕਰਨਗੇ। ਦੱਸ ਦੇਈਏ ਕਿ ਰਾਜ ਵਿੱਚ 70 ਪ੍ਰਤੀਸ਼ਤ ਤੋਂ ਵੱਧ ਗਾਵਾਂ HF ਨਸਲ ਦੀਆਂ ਹਨ, ਬਾਕੀ ਸਾਹੀਵਾਲ ਤੇ ਗਿਰ ਵਰਗੀਆਂ ਨਸਲਾਂ ਤੇ ਦੇਸੀ ਗਾਵਾਂ ਹਨ।
ਬਲਦਾਂ ਨੂੰ 3 ਦਸੰਬਰ ਨੂੰ ਚੇਨਈ ਤੋਂ ਪੰਜਾਬ ਲਿਆਂਦਾ ਗਿਆ ਸੀ। ਪਸ਼ੂ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਦੇ ਅਨੁਸਾਰ, ਇਨ੍ਹਾਂ ਬਲਦਾਂ ਨੂੰ ਚੇਨਈ ਵਿੱਚ ਕੁਆਰੰਟੀਨ ਦੇ ਅਧੀਨ ਰੱਖਿਆ ਹੋਇਆ ਸੀ, ਹੁਣ ਰੋਪੜ 'ਚ ਵਿਭਾਗ ਦੇ ਸੀਮਨ ਬੈਂਕ ਸਟੇਸ਼ਨ ਵਿੱਚ ਇਹ ਬਦਲ 30 ਦਿਨਾਂ ਲਈ ਅਲੱਗ ਰਹਿਣਗੇ। ਨਾਭਾ ਵਿਖੇ ਵੀ ਵਿਭਾਗ ਕੋਲ ਸੀਮਨ ਬੈਂਕ ਦੀ ਸੁਵਿਧਾ ਹੈ। ਜ਼ਿਕਰਯੋਗ ਹੈ ਕਿ ਪੰਜ ਸਾਲਾਂ ਬਾਅਦ ਸੂਬੇ ਵਿਚ ਦੁੱਧ ਦੀ ਪੈਦਾਵਾਰ ਨੂੰ ਵਧਾਉਣ ਲਈ ਵਿਦੇਸ਼ ਤੋਂ ਬਲਦ ਆਯਾਤ ਕੀਤੇ ਗਏ ਹਨ। 2015 ਵਿੱਚ, ਸੱਤ ਬਲਦ ਜਰਮਨੀ ਤੋਂ ਤੇ ਦੋ ਡੈਨਮਾਰਕ ਤੋਂ ਆਯਾਤ ਕੀਤੇ ਗਏ ਸੀ।
ਕਿਸਾਨ ਅੰਦੋਲਨ ਦੌਰਾਨ ਕੇਂਦਰ ਨੇ ਪੰਜਾਬ ਲਈ ਭੇਜੇ ਚਾਰ ਜਰਮਨੀ ਸਾਨ੍ਹ, 9-9 ਲੱਖ ਕੀਮਤ
ਰੌਬਟ
Updated at:
23 Dec 2020 02:57 PM (IST)
ਕੇਂਦਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਲਈ ਜਰਮਨੀ ਦੇ ਚਾਰ ਬਲਦ ਅਲਾਟ ਕੀਤੇ ਹਨ।
- - - - - - - - - Advertisement - - - - - - - - -