ਫਰੀਦਕੋਟ: ਕੇਂਦਰ ਸਰਕਾਰ ਬੇਸ਼ੱਕ ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਨੂੰ ਥਕਾ ਕੇ ਵਾਪਸ ਭੇਜਣ ਦੀ ਰਣਨੀਤੀ ਅਪਣਾ ਰਹੀ ਹੈ ਪਰ ਕਿਸਾਨ ਲੰਮੇ ਸਮੇਂ ਲਈ ਡਟ ਗਏ ਹਨ। ਇਸ ਲਈ ਕਿਸਾਨ ਆਰਜ਼ੀ ਘਰ ਤੇ ਲੱਖਾਂ ਰੁਪਏ ਲਾ ਕੇ ਟਰਾਲੀਆਂ ਤਿਆਰ ਕਰਵਾ ਰਹੇ ਹਨ।


ਅਜਿਹੀ ਹੀ ਇੱਕ ਟਰਾਲੀ ਫ਼ਰੀਦਕੋਟ ਜ਼ਿਲ੍ਹੇ ਦੇ ਕਿਸਾਨ ਨੇ ਪੰਜ ਲੱਖ ਰੁਪਏ ਲਾ ਕੇ ਬਣਵਾਈ ਹੈ। ਸੰਧੂ ਫਾਰਮ ਹਾਊਸ ਦੇ ਮਾਲਕ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਪੱਕੇ ਤੌਰ ’ਤੇ ਸ਼ਾਮਲ ਹੋਣ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਅਤਿ-ਆਧੁਨਿਕ ਸਹੂਲਤਾਂ ਵਾਲੀ ਟਰਾਲੀ ਤਿਆਰ ਕੀਤੀ ਹੈ। ਇਸ ਵਿੱਚ ਫਾਈਵ ਸਟਾਰ ਹੋਟਲ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ।


ਪੰਜ ਲੱਖ ਰੁਪਏ ਖਰਚ ਕੇ ਇੱਕ ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਫਾਈਵ ਸਟਾਰ ਟਰਾਲੀ ਵਿੱਚ ਰਸੋਈ, ਬੈੱਡ ਰੂਮ, ਏਸੀ, ਵਾਸ਼ਰੂਮ, ਸੋਫਾ ਸੈੱਟ ਆਦਿ ਸਾਰੀਆਂ ਉਹ ਸਹੂਲਤਾਂ ਹਨ, ਜੋ ਇੱਕ ਘਰ ਵਿੱਚ ਹੋ ਸਕਦੀਆਂ ਹਨ।


ਇਸ ਫਾਈਵ ਸਟਾਰ ਟਰਾਲੀ ਨੂੰ ਬਿਜਲੀ ਪੰਜ ਹਾਰਸ ਪਾਵਰ ਦੇ ਯੂਨਿਟ ਰਾਹੀਂ ਦਿੱਤੀ ਗਈ ਹੈ। ਇਹ ਟਰਾਲੀ ਥਾਰ ਜੀਪ ਰਾਹੀਂ ਦਿੱਲੀ ਲਿਜਾਈ ਜਾਵੇਗੀ। ਟਰਾਲੀ ਵਿੱਚ ਛੇ ਵਿਅਕਤੀ ਆਪਣੇ ਘਰ ਵਾਂਗ ਰਹਿ ਸਕਦੇ ਹਨ। ਇਸ ਟਰਾਲੀ ਨੂੰ ਫ਼ਰੀਦਕੋਟ ਦੇ ਮਿਸਤਰੀ ਜੱਸਾ ਸਿੰਘ ਨੇ ਤਿਆਰ ਕੀਤਾ ਹੈ।


ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਤੂੜੀ ਵਾਲੀ ਟਰਾਲੀ ਲੈ ਕੇ ਦਿੱਲੀ ਗਏ ਸਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਭੁਲੇਖਾ ਸੀ ਕਿ ਕਿਸਾਨ ਥੱਕ ਕੇ ਵਾਪਸ ਪੰਜਾਬ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਅਗਲੇ ਤਿੰਨ ਸਾਲਾਂ ਦੀ ਤਿਆਰੀ ਕਰਕੇ ਦਿੱਲੀ ਜਾ ਰਹੇ ਹਨ ਤੇ ਸੰਘਰਸ਼ ਜਿੱਤ ਕੇ ਹੀ ਮੁੜਨਗੇ।


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://apps.apple.com/in/app/abp-live-news/id811114904