Farmers Rail Roko Protest: ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ।ਦੇਸ਼ ਭਰ ਵਿੱਚ ਅੱਜ ਕਿਸਾਨਾਂ ਵਲੋਂ ਰੇਲਾਂ ਰੋਕੀਆਂ ਗਈਆਂ ਹਨ। ਇਸ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਸੀ। ਪੰਜਾਬ ਵਿੱਚ ਇਸ ਦਾ ਅਸਰ ਪੰਜਾਬ ਪੱਧਰੀ 22 ਜ਼ਿਲ੍ਹੇ 52 ਥਾਵਾਂ 'ਤੇ ਦੇਖਣ ਨੂੰ ਮਿਲਿਆ।

  


ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ, ਬੀਕੇਯੂ ਏਕਤਾ ਉਗਰਾਹਾਂ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ 10 ਮਾਰਚ ਨੂੰ  ਰੇਲ ਰੋਕੂ ਪ੍ਰੋਗਰਾਮ ਪੰਜਾਬ ਪੱਧਰੀ ਦੇ ਥਾਵਾਂ


1,. ਅਮਿ੍ੰਤਸਰ -ਦੇਵੀਦਾਸ ਪੁਰਾ,ਰਈਆ, ਕੱਥੂਨੰਗਲ, ਜੈਂਤੀਪੁਰ,ਕੋਟਲਾ ਗੁਜਰਾ, ਜਹਾਂਗੀਰ, ਪੰਧੇਰ ਫਾਟਕ, ਰਾਮਦਾਸ,ਵੇਰਕਾ


2. ਗੁਰਦਾਸਪੁਰ -ਬਟਾਲਾ, ਗੁਰਦਾਸਪੁਰ, ਫਤਿਹਗੜ ਚੂੜੀਆਂ


3. ਤਰਨਤਾਰਨ -ਖਡੂਰ ਸਾਹਿਬ, ਤਰਨਤਾਰਨ, ਪੱਟੀ


4. ਹੁਸ਼ਿਆਰਪੁਰ -ਟਾਡਾ, ਦਸੂਹਾ, ਹੁਸ਼ਿਆਰਪੁਰ


5. ਜਲੰਧਰ -ਫਿਲੋਰ, ਫਗਵਾੜਾ, ਜਲੰਧਰ ਕੈਟ


6. ਕਪੂਰਥਲਾ-ਲੋਹੀਆ, ਸੁਲਤਾਨਪੁਰ ਲੋਧੀ


7. ਫਿਰੋਜ਼ਪੁਰ -ਬਸਤੀ ਟੈਂਕਾਂ ਵਾਲ਼ੀ, ਗੁਰੂ ਹਰਸਹਾਏ, ਮੱਖੂ, ਮੱਲਾਂਵਾਲਾ


8. ਫਰੀਦਕੋਟ -ਜੈਤੋ, ਫਰੀਦਕੋਟ ਸਟੇਸ਼ਨ


9. ਮੋਗਾ -ਬਾਘਾ ਪੁਰਾਣਾਂ,ਮੋਗਾ ਸਟੇਸ਼ਨ


10. ਮੁਕਤਸਰ -ਮਲੋਟ , ਗਿਦੜਬਾਹਾ


11. ਫਾਜ਼ਿਲਕਾ -ਅਬੋਹਰ , ਫਾਜ਼ਿਲਕਾ ਸਟੇਸ਼ਨ


12. ਬਠਿੰਡਾ - ਰਾਮਪੁਰਾਫੂਲ 


13. ਮਲੇਰਕੋਟਲਾ - ਅਹਿਮਦਗੜ੍ਹ


14. ਮਾਨਸਾ-ਬੁੰਡਲਾਡਾ,ਮਾਨਸਾ ਸਟੇਸ਼ਨ


15. ਪਟਿਆਲਾ - ਪਟਿਆਲਾ ਸਟੇਸ਼ਨ,ਸੁਨਾਮ, ਸ਼ੰਭੂ


16. ਮੋਹਾਲੀ - ਕੁਰਾਲੀ,ਖਰੜ,ਲਾਲੜੂ


17. ਪਠਾਨਕੋਟ -ਦੀਨਾ ਨਗਰ


18. ਲੁਧਿਆਣਾ - ਸਮਰਾਲਾ, ਮੁਲਾਂਪੁਰ, ਜਗਰਾਓਂ


19. ਫਤਿਹਗੜ ਸਾਹਿਬ - ਸਰਹੱਦ


20. ਰੋਪੜ- ਮੋਰਿੰਡਾ


21. ਸੰਗਰੂਰ - ਸੰਗਰੂਰ ਸਟੇਸ਼ਨ


22. ਬਰਨਾਲਾ - ਬਰਨਾਲਾ ਸਟੇਸ਼ਨ 


ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਸੀ। 12 ਫਰਵਰੀ ਨੂੰ ਸਾਰੇ ਕਿਸਾਨ ਖਨੌਰੀ ਅਤੇ ਸ਼ੰਭੁ ਦੀਆਂ ਸਰਹੱਦਾਂ ਨੇੜੇ ਪਹੁੰਚ ਗਏ ਸਨ। ਕਿਸਾਨਾਂ ਦੀ ਆਮਦ ਨੂੰ ਦੇਖਦੇ ਹਰਿਆਣਾ ਸਰਕਾਰ ਨੇ ਦੋਵੇ ਸਰਹੱਦਾਂ ਭਾਰੀ ਬੈਰੀਕੇਡਿੰਗ ਕਰਕੇ ਸੀਲ ਕਰ ਦਿੱਤੀਆਂ। 



13 ਫਰਵਰੀ ਨੂੰ ਜਿਵੇਂ ਹੀ ਕਿਸਾਨ ਸ਼ੰਭੂ ਅਤੇ ਖਨੌਰੀ ਤੋਂ ਅੱਗੇ ਵੱਧਣ ਲੱਗੇ ਤਾਂ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ। ਫਿਰ ਕਿਸਾਨਾਂ ਨੇ ਇੱਕ ਹਫ਼ਤੇ ਲਈ ਦਿੱਲੀ ਕੂਚ ਟਾਲ ਦਿੱਤਾ ਸੀ। ਇਸ ਤੋਂ ਬਾਅਦ ਫਿਰ 21 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਪਰ ਕਿਸਾਨ ਉਦੋਂ ਵੀ ਅੱਗੇ ਨਹੀਂ ਵੱਧ ਸਕੇ। 


ਹੁਣ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਹਰਿਆਣਾ ਸਰਕਾਰ ਆਪ ਰਸਤੇ ਨਹੀਂ ਖੋਲ੍ਹ ਦਿੰਦੀ ਅਸੀਂ ਉਦੋਂ ਹੀ ਅੱਗੇ ਵਧਾਂਗੇ। ਨਹੀਂ ਤਾਂ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਹੀ ਬੈਠੇ ਰਹਾਂਗੇ। 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial