ਬਠਿੰਡਾ: ਬਠਿੰਡਾ 'ਚ ਡੀਸੀ ਨਾਲ ਗੱਲ ਕਰਨ ਆਏ ਕਿਸਾਨਾਂ ਨੇ ਰੋਸ ਵਜੋਂ ਹੰਗਾਮਾ ਕੀਤਾ। ਡੀਸੀ ਦਫਤਰ 'ਚ ਗੇਟ ਟਪ ਕੇ ਕਿਸਾਨ ਪਹੁੰਚੇ। ਦਰਅਸਲ ਅੰਮ੍ਰਿਤਸਰ ਤੋਂ ਜਮੁਨਾਨਗਰ ਨਿਕਲਣ ਵਾਲੀ ਸੜਕ ਦੇ ਮਾਮਲੇ 'ਚ ਕਿਸਾਨ ਆਪਣੀ ਜਮੀਨ ਐਕਵਾਇਰ ਕਰਨ ਦੇ ਮਾਮਲੇ ਵਿਚ ਡੀਸੀ ਨਾਲ ਮੀਟਿੰਗ ਕਰਨ ਪਹੁੰਚੇ ਸੀ।


ਕਿਸਾਨਾਂ ਦਾ ਕਹਿਣਾ ਹੈ ਕਿ  ਜ਼ਮੀਨ ਐਕਵਾਇਰ ਦੇ ਬਦਲੇ ਮਿਲਣ ਵਾਲਾ ਮੁਆਵਜ਼ਾ ਘੱਟ ਦਿੱਤਾ ਜਾ ਰਿਹਾ ਹੈ । ਕਿਸਾਨਾਂ ਨੇ ਕਿਹਾ ਕਿ ਇਸ ਸੜਕ ਦੇ ਵਿਚ ਕਈ ਘਰ ਅਤੇ ਕੋਠੀਆਂ ਆਈਆਂ ਹਨ। ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ। ਕਿਸਾਨ ਅੱਜ ਬਠਿੰਡਾ ਡੀਸੀ ਦਫਤਰ ਦੇ ਬੰਦ ਗੇਟ ਟੱਪ ਕੇ ਅਫਸਰਾਂ ਦੇ ਮੀਟਿੰਗ ਹਾਲ ਤਕ ਪਹੁੰਚ ਗਏ