ਦਿੱਲੀ ਜਾਣ ਤੇ ਅੜੇ ਕਿਸਾਨ ਪੁਲਿਸ ਦੇ ਵਾਟਰ ਕੈਨਨ ਤੇ ਬੈਰੀਕੇਡਸ ਨੂੰ ਤੋੜ ਅੱਗੇ ਵੱਧਦੇ ਜਾ ਰਹੇ ਹਨ। ਰਾਤ ਕਰੀਬ 2:30 ਵਜੇ ਵੀ ਕਿਸਾਨ ਦਿੱਲੀ ਤੋਂ ਕੁੰਡਲੀ ਬਾਡਰ ਤੋਂ ਮਹਿਜ 8 ਕਿਲੋਮੀਟਰ ਦੂਰ ਰਹਿ ਗਏ ਸੀ। ਕਿਸਾਨ ਹਰਿਆਣਾ ਦੇ ਸਾਰੇ ਬਾਡਰ ਤਾਂ ਤੋੜ ਗਏ ਹਨ। ਹੁਣ ਦਿੱਲੀ 'ਚ ਵੀ ਕੁਝ ਅਜਿਹਾ ਹੀ ਹਾਲ ਵੇਖਣ ਨੂੰ ਮਿਲ ਰਿਹਾ ਹੈ।
ਹਰਿਆਣਾ-ਦਿੱਲੀ ਬਾਡਰ ਤੇ ਅੱਜ ਫੇਰ ਪੁਲਿਸ ਨੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਨ। ਵਾਹਨਾਂ ਨੂੰ ਸਿੰਘੂ ਬਾਰਡਰ ਵੱਲ ਜਾਣ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੰਜਾਬ-ਹਰਿਆਣਾ ਬਾਰਡਰ ਤੇ ਪੁਲਿਸ ਨੇ ਸੁਰੱਖਿਆ ਹੋ ਸਖ਼ਤ ਕਰ ਦਿੱਤੀ ਹੈ। ਅੱਜ ਉਤਰ ਪ੍ਰਦੇਸ਼ ਵਿੱਚ ਵੀ ਕਿਸਾਨ ਸੜਕਾਂ ਤੇ ਉਤਰਨਗੇ।
ਸੋਨੀਪਤ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਣਾਅ ਵੱਧ ਗਿਆ ਹੈ। ਕਿਸਾਨਾਂ ਦੇ ਕਈ ਜੱਥੇ ਪਾਣੀਪਤ ਸੋਨੀਪੱਤ ਬਾਡਰ ਤੇ ਪਹੁੰਚ ਗਏ ਹਨ। ਕਿਸਾਨਾਂ ਨੇ ਇੱਥੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ।