ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ 13 ਫਰਵਰੀ ਤੋਂ ਸ਼ੁਰੂ ਹੋ ਕੇ ਦਿੱਲੀ ਵੱਲ ਮਾਰਚ ਕਰਦੇ ਹੋਏ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਮਨਜੀਤ ਘੁੰਮਣ, ਅਮਰਜੀਤ ਰਾੜਾ, ਸਤਨਾਮ ਸਿੰਘ ਬਾਗਰੀਆਂ ਅੱਤੇ ਐਡੋਕੇਟ ਅਸ਼ੋਕ ਭੱਲਹਰਾ ਨੇ ਜਾਣਕਾਰੀ ਦਿੱਤੀ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਤੇ ਪੂਰੇ ਦੇਸ਼ ਭਰ ਤੋਂ ਭਾਰੀ ਸੰਖਿਆ ਵਿੱਚ ਬੀਬੀਆਂ ਦਾ ਜੱਥਾ ਸ਼ੰਬੂ ਤੇ ਖਨੌਰੀ ਮੋਰਚੇ ਤੇ ਪਹੁੰਚੇਗਾ ਤੇ ਕੌਮਾਂਤਰੀ ਔਰਤ ਦਿਹਾੜਾ ਵਿਚ ਸ਼ਿਰਕਤ ਕਰੇਗਾ।


 


ਉਹਨਾਂ ਇਹ ਵੀ ਦੱਸਿਆ ਕਿ  6 ਮਾਰਚ ਨੂੰ ਜੋ ਮੋਰਚੇ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਉਸ ਵਿੱਚ ਯੂਪੀ ਦੇ ਫਰੋਜ਼ਾਬਾਦ ਤੋਂ ਚੱਲ ਕੇ ਰੇਲ ਰਾਹੀ ਮੰਡਲ ਆਰਮੀ ਦਾ ਇੱਕ ਜੱਥਾ 3:30 ਵਜੇ ਜੰਤਰ ਮੰਤਰ ਪੰਹੁਚ ਗਿਆ ਸੀ। ਰਾਜਸਥਾਨ ਦੇ ਬਹਰਾਂ ਜਿਲੇ ਤੋਂ ਧਰਮਾਂ ਧਾਕੜ ਜੀ ਅਤੇ ਉਨਾਂ ਦੇ 50 ਸਾਥੀਆਂ ਨੂੰ ਰਾਜਸਥਾਨ ਵਿੱਚ ਭਾਜਪਾ ਦੀ ਰਾਜਸਥਾਨ ਪੁਲਿਸ ਨੇ ਕੱਲ ਰਾਤ ਹੀ ਡਿਟੇਨ ਕਰ ਲਿਆ ਸੀ ਅਤੇ ਹਾਲੇ ਤੱਕ ਵੀ ਉਹ ਪੁਲਿਸ ਕਸਟਡੀ ਵਿੱਚ ਹਨ।



ਰਾਜਸਥਾਨ ਦੇ ਹੀ ਬੂੰਦੀ ਜਿਲ੍ਹੇ ਵਿੱਚੋਂ ਕਿਸਾਨਾਂ ਦਾ ਜੱਥਾ ਜੋ ਕਿ ਰੇਲ ਰਾਹੀਂ ਦਿੱਲੀ ਜਾ ਰਿਹਾ ਸੀ ਨੂੰ ਸਵਾਈ ਮਾਧੋਪੁਰ ਵਿੱਚ ਭਾਜਪਾ ਦੀ ਰਾਜਸਥਾਨ ਪੁਲਿਸ ਨੇ ਉਤਾਰ ਕਰ ਡਿਟੇਨ ਕਰ ਲਿਆ, ਰਾਜਸਥਾਨ ਦੇ ਹੀ ਦੌਸਾ ਜ਼ਿਲ੍ਹੇ ਵਿੱਚੋਂ 3:30 ਵਜੇ ਕਿਸਾਨਾਂ ਦਾ ਇੱਕ ਜੱਥਾ ਦਿੱਲੀ ਲਾਈ ਰਵਾਨਾ ਹੋਇਆ ਹੈ। 


ਮੱਧਿਆ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਤੋਂ ਅਤੇ ਦੱਖਣ ਭਾਰਤ ਤੋਂ ਆ ਰਹੀ ਕਿਸਾਨ ਜਥੇਬੰਦੀਆਂ ਤੇ ਲੀਡਰਸ਼ਿਪ ਸਾਹਿਬਾਨਾਂ ਨਾਲ ਹਾਲ ਦੀ ਘੜੀ ਕੋਈ ਸੰਪਰਕ ਨਹੀਂ ਬਣਾਇਆ ਜਾ ਸਕਿਆ, ਜਿੱਦਾਂ ਹੀ ਉਹਨਾਂ ਨਾਲ ਸੰਪਰਕ ਹੋਵੇਗਾ ਉਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ। ਪੱਛਮ ਬੰਗਾਲ ਤੋਂ ਕਿਸਾਨਾਂ ਦਾ ਜੱਥਾ ਟਿਕਟਾਂ ਨਾ ਮਿਲਣ ਕਰਕੇ ਚੱਲ ਨਹੀਂ ਸਕਿਆ ਅੱਤੇ ਜਿੱਦਾਂ ਹੀ ਉਹਨਾਂ ਨੂੰ ਟਿਕਟਾਂ ਮਿਲ ਜਾਣਗੀਆਂ ਇੱਕ ਜੱਥਾ ਪੱਛਮ ਬੰਗਾਲ ਤੋਂ ਦਿੱਲੀ ਵੱਲ ਰਵਾਨਾ ਹੋਵੇਗਾ। 



ਸਰਵਨ ਸਿੰਘ ਪੰਧੇਰ ਨੇ ਭਾਜਪਾ ਸਰਕਾਰ ਨੂੰ ਸਵਾਲ ਪੁੱਛਿਆ ਕਿ ਜੋ ਸਾਥੀ ਰੇਲ ਰਾਹੀ ਦਿੱਲੀ ਆਉਣਾ ਚਾਹ ਰਹੇ ਨੇ ਉਹਨਾਂ ਨੂੰ ਭਾਜਪਾ ਸਰਕਾਰ ਨੇ ਦਿੱਲੀ ਪਹੁੰਚਣ ਕਿਉਂ ਨਹੀਂ ਦਿੱਤਾ? ਇਸ ਤੋਂ ਦੋ ਚੀਜ਼ਾਂ ਸਾਫ ਹੁੰਦੀਆਂ ਨੇ ਇੱਕ ਤੇ ਸਰਕਾਰ ਕਿਸਾਨਾਂ ਨੂੰ ਦਿੱਲੀ ਵਿੱਚ ਆਉਣ ਨਹੀਂ ਦੇਣਾ ਚਾਹੁੰਦੀ ਅਤੇ ਦੂਸਰਾ ਇਹ ਕਿਸਾਨ ਅੰਦੋਲਨ 2 ਪੂਰੇ ਭਾਰਤ ਵਿੱਚ ਫ਼ੈਲਿਆ ਹੋਇਆ ਹੈ ਨਾ ਕਿ ਸਿਰਫ ਪੰਜਾਬ ਵਿੱਚ।



 ਮੋਰਚੇ ਨੇ ਕਿਹਾ ਕਿ ਜਦ ਅਸੀਂ ਐਲਾਨ ਹੀ ਕਰ ਕੀਤਾ ਕਿ ਕਿਸਾਨ ਉਦੋਂ ਤੱਕ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਬੈਠੇ ਰਹਿਣਗੇ ਜਦੋਂ ਤੱਕ ਸਰਕਾਰ ਰਾਹ ਨਹੀਂ ਖੋਲਦੀ ਅਤੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੀ, ਫਿਰ ਜਿਹੜੇ ਸਾਥੀ ਦਿੱਲੀ ਪਹੁੰਚਣਾ ਚਾਹੁੰਦੇ ਸੀ ਉਹਨਾਂ ਨੂੰ ਰੋਕਣਾ ਸਰਕਾਰ ਦੀ ਮਨਸ਼ਾ ਨੂੰ ਦਰਸਾਉਂਦਾ ਹੈ ਅਤੇ ਕਿਉਂ ਦਿੱਲੀ ਅਤੇ ਹਰਿਆਣੇ ਦੇ ਵਪਾਰੀ ਭਾਈਚਾਰੇ ਨੂੰ ਹਰਿਆਣੇ ਤੋਂ ਦਿੱਲੀ ਹਾਈਵੇ ਨੂੰ ਰੋਕ ਕੇ ਪਰੇਸ਼ਾਨ ਤੇ ਤੰਗ ਕੀਤਾ ਜਾ ਰਿਹਾ ਹੈ। ਜਿਸ ਕਰਕੇ ਵਪਾਰੀਆਂ ਨੂੰ ਭਾਰਾ ਮਾਲੀ ਨੁਕਸਾਨ ਹੋ ਰਿਹਾ ਹੈ ਅਤੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ।


ਉਨਾਂ ਦੱਸਿਆ ਕਿ 10 ਮਾਰਚ ਨੂੰ ਸੰਯੂਕਤ ਕਿਸਾਨ ਮੋਰਚਾ (ਗੈਰ ਰਾਜਨੈਤਿਕ) ਅੱਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਸਮੇਤ ਪੂਰੇ ਦੇਸ਼ ਭਰ ਵਿਚ ਰੇਲ ਰੋਕੇਗਾ, ਪੰਜਾਬ ਵਿੱਚ 22 ਜ਼ਿਲਿਆਂ ਤੇ ਰੇਲ ਰੋਕੀ ਜਾਵੇਗੀ। ਹਰਿਆਣਾ ਦੇ ਰੋਹਤਕ ਵਿੱਚ ਅੱਜ ਇੱਕ ਸਰਬ ਖ਼ਾਪ ਪੰਚਾਇਤ ਹੋਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਸ਼ੋਕ ਬੁਲਾਰਾ ਜੀ ਨੇ ਦੱਸਿਆ ਕਿ ਸਰਬ ਖਾਪ ਪੰਚਾਇਤ ਨੇ ਕਿਸਾਨ ਅੰਦੋਲਨ 2 ਦਾ ਸੰਪੂਰਨ ਸਮਰਥਨ ਕਰਨ ਦਾ ਫੈਸਲਾ ਲਿਆ ਹੈ ਅਤੇ ਪੰਚਾਇਤ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ।