ਸੰਗਰੂਰ: ਲਹਿਰਾਗਾਗਾ ਦੇ  ਨੇੜਲੇ ਪਿੰਡ ਲੇਹਲ ਖੁਰਦ ਵਿਖੇ ਸਿੱਧੂ ਫੋਰਟ ਦੇ ਅੱਗੇ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੈਂਕੜੇ ਕਿਸਾਨਾਂ ਅਤੇ ਔਰਤਾਂ ਨੇ 5-G ਦੇ ਨੈਟਵਰਕ ਲਈ ਵਿਛਾਈ ਜਾ ਰਹੀ ਕੇਬਲ ਤਾਰ ਨੂੰ ਰੁਕਵਾ ਕੇ ਰਿਲਾਇੰਸ ਕੰਪਨੀ, ਅੰਬਾਨੀ, ਅਡਾਨੀ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 

Continues below advertisement


ਇਸ ਸਮੇਂ ਹਰਸੇਵਕ ਸਿੰਘ ਲੇਹਲ ਖੁਰਦ, ਜੈ ਦੀਪ ਸਿੰਘ, ਸੁਖਦੀਪ ਕੌਰ ਅਤੇ ਕਮਲਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ,ਕਿ ਮੋਦੀ ਸਰਕਾਰ ਨੇ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਕੋਲ ਦੇਸ਼ ਨੂੰ ਵੇਚ ਦਿੱਤਾ ਹੈ।ਉਨ੍ਹਾਂ ਦਾ ਕਿਸਾਨ ਸਿਰੇ ਤੋਂ ਹੀ ਵਿਰੋਧ ਕਰ ਰਹੇ ਹਨ।ਅੱਜ ਰਿਲਾਇੰਸ ਕੰਪਨੀ ਵੱਲੋਂ 5-G ਸਬੰਧੀ ਰਾਤ ਨੂੰ ਕੰਮ ਚਲਾ ਕੇ ਅੰਡਰ ਗਰਾਊਂਡ ਪਾਈਪਾਂ ਪਾਈਆਂ ਜਾ ਰਹੀਆਂ ਸੀ। ਜਿਨ੍ਹਾਂ ਦਾ ਕਿਸਾਨਾਂ ਨੇ ਕੰਮ ਰੁਕਵਾ ਦਿੱਤ। 


ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ, ਕਿ ਜਦੋਂ ਤੱਕ ਇਨ੍ਹਾਂ ਦਾ ਅਧਿਕਾਰੀ ਸਾਡੇ ਨਾਲ ਆ ਕੇ ਗੱਲ ਨਹੀਂ ਕਰਦਾ ਅਤੇ ਸਾਨੂੰ ਤਸੱਲੀ ਨਹੀਂ ਦਿਵਾਉਂਦਾ, ਓਨਾਂ ਚਿਰ ਨਾ ਮਸ਼ੀਨਾਂ ਚੱਲਣਗੀਆਂ, ਨਾ ਹੀ ਇਨ੍ਹਾਂ ਨੂੰ ਇੱਥੋਂ ਜਾਣ ਦਿੱਤਾ ਜਾਏਗਾ। ਉਨ੍ਹਾਂ ਇਹ ਵੀ ਕਿਹਾ, ਕਿ ਇੱਕ ਪਾਸੇ ਸਾਨੂੰ ਕੋਰੋਨਾ ਦਾ ਡਰਾਵਾ ਦੇ ਕੇ ਸਰਕਾਰ ਸਾਨੂੰ ਅੰਦਰ ਵਾੜਨਾ ਚਾਹੁੰਦੀ ਹੈ, ਦੂਜੇ ਪਾਸੇ ਸਿਹਤ ਲਈ ਹਾਨੀਕਾਰਕ 5-G ਦਾ ਨੈਟਵਰਕ ਵਿਛਾਉਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।ਜਦੋਂਕਿ 5-G ਦਾ ਨੈਟਵਰਕ ਇਨਸਾਨਾਂ ਲਈ ਘਾਤਕ ਦੱਸਿਆ ਜਾ ਰਿਹਾ ਹੈ। 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ