ਨਵੀਂ ਦਿੱਲੀ: ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨ ਪੰਜਾਬ ਤੋਂ ਦਿੱਲੀ ਪਹੁੰਚ ਗਏ ਹਨ।ਹੁਣ ਵੇਖਣਾ ਹੋਏਗਾ ਕਿ ਕਿਸਾਨ ਸਿੰਘੂ ਬਾਡਰ ਤੇ ਅੰਦੋਲਨ ਕਰਦੇ ਹਨ ਜਾਂ ਅੱਗੇ ਵੱਧਣਗੇ। ਸਿੰਘੂ ਬਾਡਰ (ਦਿੱਲੀ-ਹਰਿਆਣਾ) 'ਤੇ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ। ਬੈਠਕ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਕੀ ਕਿਸਾਨ ਇਥੇ ਸਰਹੱਦ ਤੋਂ ਰੋਸ ਪ੍ਰਦਰਸ਼ਨ ਕਰਨਗੇ ਜਾਂ ਦਿੱਲੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾ ਕੇ ਪ੍ਰਦਰਸ਼ਨ ਕਰਨਗੇ।
ਬੁੜਾਰੀ ਦੇ ਨਿਰੰਕਾਰੀ ਮੈਦਾਨ ਵਿੱਚ ਪੁਲਿਸ ਅਤੇ ਸੀਆਈਐਸਐਫ ਗਾਰਡ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸੀਆਈਐਸਐਫ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕਈ ਸੰਸਥਾਵਾਂ ਮੈਦਾਨ ਵਿਚ ਆਈਆਂ ਹਨ।ਉਨ੍ਹਾਂ ਨੂੰ ਨਿਰਦੇਸ਼ ਹਨ ਕਿ ਕਿਸਾਨਾਂ ਵਿਚਾਲੇ ਚਲਦੇ ਰਹੋ। ਜੇਕਰ ਕਿਸਾਨਾਂ ਦੀ ਅਚਾਨਕ ਯੋਜਨਾ ਹੈ, ਤਾਂ ਉਨ੍ਹਾਂ ਇਸ 'ਤੇ ਨਜ਼ਰ ਰੱਖਣ। ਵਾਹਨਾਂ ਦੀ ਸੰਘਣੀ ਜਾਂਚ ਕੀਤੀ ਜਾਏਗੀ।
ਦਿੱਲੀ ਦੇ ਨਿਰੰਕਾਰੀ ਮੈਦਾਨ ਵਿੱਚ ਕਿਸਾਨਾਂ ਨੂੰ ਟੈਂਟ, ਸ਼ੈਲਟਰ, ਚੱਲਦੇ ਪਖਾਨੇ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਪ੍ਰਬੰਧਾਂ ਲਈ ਯਤਨ ਜਾਰੀ ਹਨ। ਪਰ ਗਲੀਆਂ ਅਤੇ ਮੈਦਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪੋਸਟਰ ਲਗਾਏ ਗਏ ਹਨ। ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ, “ਦੇਸ਼ ਦੇ ਅੰਨਾਦਾਤਾ ਕਿਸਾਨਾਂ ਦਾ ਦਿੱਲੀ ਵਿੱਚ ਨਿੱਘਾ ਸਵਾਗਤ ਹੈ”।
ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।ਕਿਸਾਨਾਂ ਨੇ ਟਿਕਰੀ ਅਤੇ ਸਿੰਘੂ ਸਰਹੱਦ 'ਤੇ ਡੇਰਾ ਲਾ ਲਿਆ ਹੈ। ਜਿਹੜੇ ਕਿਸਾਨ ਦਿੱਲੀ ਵਿੱਚ ਦਾਖਲ ਹੋਏ ਸੀ ਅਤੇ ਰਾਮਲੀਲਾ ਮੈਦਾਨ ਵਿਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ, ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿਚ ਲਿਆਂਦਾ ਗਿਆ।
ਕਿਸਾਨ ਬੁਰਾੜੀ ਜਾਣਗੇ ਜਾਂ ਸਿੰਘੂ ਬਾਡਰ ਤੇ ਲੱਗੇਗਾ ਪੱਕਾ ਮੋਰਚਾ, ਮੀਟਿੰਗ ਜਾਰੀ
ਏਬੀਪੀ ਸਾਂਝਾ
Updated at:
28 Nov 2020 10:05 AM (IST)
ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨ ਪੰਜਾਬ ਤੋਂ ਦਿੱਲੀ ਪਹੁੰਚ ਗਏ ਹਨ।ਹੁਣ ਵੇਖਣਾ ਹੋਏਗਾ ਕਿ ਕਿਸਾਨ ਸਿੰਘੂ ਬਾਡਰ ਤੇ ਅੰਦੋਲਨ ਕਰਦੇ ਹਨ ਜਾਂ ਅੱਗੇ ਵੱਧਣਗੇ।
- - - - - - - - - Advertisement - - - - - - - - -