ਮੋਟਰਸਾਈਕਲ ਦੀਆਂ ਕਿਸ਼ਤਾਂ ਨਾ ਮੋੜ ਸਕੇ, ਪਿਉ-ਪੱਤ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ
ਏਬੀਪੀ ਸਾਂਝਾ | 20 Nov 2019 01:07 PM (IST)
ਖੁਸ਼ਹਾਲ ਮੰਨੇ ਜਾਂਦੇ ਸੂਬੇ ਪੰਜਾਬ ਵਿੱਚ ਆਰਥਿਕ ਤੰਗੀ ਕਰਕੇ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਲੰਘੇ ਦਿਨ ਬਟਾਲਾ ਨੇੜਲੇ ਪਿੰਡ ਗੁਜ਼ਰਪੁਰਾ ਵਿੱਚ ਪਿਉ-ਪੁੱਤਰ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਮੌਤ ਦਾ ਕਾਰਨ ਆਰਥਿਕ ਤੰਗੀ ਤੇ ਕਰਜ਼ ਹੀ ਦੱਸਿਆ ਜਾ ਰਿਹਾ ਹੈ।
ਗੁਰਦਾਸਪੁਰ: ਖੁਸ਼ਹਾਲ ਮੰਨੇ ਜਾਂਦੇ ਸੂਬੇ ਪੰਜਾਬ ਵਿੱਚ ਆਰਥਿਕ ਤੰਗੀ ਕਰਕੇ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਲੰਘੇ ਦਿਨ ਬਟਾਲਾ ਨੇੜਲੇ ਪਿੰਡ ਗੁਜ਼ਰਪੁਰਾ ਵਿੱਚ ਪਿਉ-ਪੁੱਤਰ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਮੌਤ ਦਾ ਕਾਰਨ ਆਰਥਿਕ ਤੰਗੀ ਤੇ ਕਰਜ਼ ਹੀ ਦੱਸਿਆ ਜਾ ਰਿਹਾ ਹੈ। ਗੁਜ਼ਰਪੁਰਾ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਆਪਣੀ ਮਾਂ ਤੇ ਪਿਤਾ ਤਰਲੋਕ ਸਿੰਘ ਨਾਲ ਰਹਿੰਦਾ ਸੀ। ਅਮਨਦੀਪ ਕਿਸ਼ਤਾਂ ’ਤੇ ਮੋਟਰਸਾਈਕਲ ਲੈ ਆਇਆ ਪਰ ਉਹ ਕਿਸ਼ਤਾਂ ਮੋੜਨ ਵਿੱਚ ਅਸਫ਼ਲ ਰਿਹਾ। ਇਸ ਕਾਰਨ ਮੋਟਰਸਾਈਕਲ ਦੀਆਂ ਕਈ ਕਿਸ਼ਤਾਂ ਇਕੱਠੀਆਂ ਹੋ ਗਈਆਂ। ਫਾਇਨਾਂਸਰ ਨੇ ਉਸ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਅਮਨਦੀਪ ਦੇ ਪਿਤਾ ਤਰਲੋਕ ਸਿੰਘ ਨੇ ਉਸ ਨੂੰ ਕਿਹਾ ਕਿ ਜੇ ਉਹ ਕਿਸ਼ਤਾਂ ਨਹੀਂ ਦੇ ਸਕਦਾ ਸੀ ਤਾਂ ਉਸ ਨੂੰ ਮੋਟਰਸਾਈਕਲ ਨਹੀਂ ਲਿਆਉਣਾ ਚਾਹੀਦਾ ਸੀ। ਇਸ ਤੋਂ ਬਾਅਦ ਦੋਵੇਂ ਪਿਉ-ਪੁੱਤ ਮੋਟਰਸਾਈਕਲ ਫਾਇਨਾਂਸਰ ਨੂੰ ਦੇ ਆਏ। ਰਸਤੇ ਵਿੱਚ ਹੀ ਉਨ੍ਹਾਂ ਨੇ ਸਲਫਾਸ ਦੀਆਂ ਗੋਲੀਆਂ ਖਰੀਦੀਆਂ ਤੇ ਘਰ ਆ ਕੇ ਦੋਵਾਂ ਪਿਉ-ਪੁੱਤਰ ਨੇ ਗੋਲੀਆਂ ਖਾ ਲਈਆਂ।