ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ, ਪਾਰਾ ਡਿੱਗਿਆ, ਪ੍ਰਦੂਸ਼ਣ ਵਧਿਆ
ਏਬੀਪੀ ਸਾਂਝਾ | 20 Nov 2019 11:21 AM (IST)
ਮੰਗਲਵਾਰ ਨੂੰ ਸੂਬੇ ‘ਚ ਹਲਕੀ ਧੁੰਦ ਛਾਈ ਰਹੀ। ਮੌਸਮ ਵਿਭਾਗ ਵੱਲੋਂ ਵੀਰਵਾਰ ਨੂੰ ਸੰਘਣੀ ਧੁੰਦ ਛਾਉਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਸੂਬੇ ਦੇ ਘੱਟੋ-ਘੱਟ ਤਾਪਮਾਨ ‘ਚ 1-2 ਡਿਗਰੀ ਦੀ ਗਿਰਾਵਟ ਦਰਜ ਵੇਖਣ ਨੂੰ ਮਿਲੀ।
ਚੰਡੀਗੜ੍ਹ: ਮੰਗਲਵਾਰ ਨੂੰ ਸੂਬੇ ‘ਚ ਹਲਕੀ ਧੁੰਦ ਛਾਈ ਰਹੀ। ਮੌਸਮ ਵਿਭਾਗ ਵੱਲੋਂ ਵੀਰਵਾਰ ਨੂੰ ਸੰਘਣੀ ਧੁੰਦ ਛਾਉਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਸੂਬੇ ਦੇ ਘੱਟੋ-ਘੱਟ ਤਾਪਮਾਨ ‘ਚ 1-2 ਡਿਗਰੀ ਦੀ ਗਿਰਾਵਟ ਦਰਜ ਵੇਖਣ ਨੂੰ ਮਿਲੀ। ਮੰਗਲਵਾਰ ਨੂੰ ਜਲੰਧਰ ਦਾ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ। ਉਧਰ, ਅੰਮ੍ਰਿਤਸਰ 10 ਡਿਗਰੀ, ਲੁਧਿਆਣਾ 10.6 ਡਿਗਰੀ, ਬਠਿੰਡਾ 11 ਡਿਗਰੀ, ਪਟਿਆਲਾ 11.2 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਜਦਕਿ ਸੂਬੇ ‘ਚ ਪ੍ਰਦੂਸ਼ਣ ਦਾ ਪੱਧਰ ਫੇਰ ਤੋਂ ਵਧਿਆ ਹੈ। ਅੰਮ੍ਰਿਤਸਰ ‘ਚ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਖ਼ਰਾਬ ਹੋ ਕੇ ਫੇਰ 307 ਪੁਆਇੰਟ ਰਿਕਾਰਡ ਕੀਤਾ ਗਿਆ। ਲੁਧਿਆਣਾ 190 ਨਾਲ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ।