ਫਾਜ਼ਿਲਕਾ: ਇੱਥੋਂ ਦੇ ਪਿੰਡ ਪੱਕਾ ਚਿਸ਼ਤੀ ਦੇ ਕੋਲ ਇਕ ਬੱਚਾ ਟਰੈਕਟਰ ਟਰਾਲੀ ਹੇਠ ਆਉਣ ਕਾਰਨ ਕੁਚਲਿਆ ਗਿਆ, ਜਿਸਦੀ ਮੌਤ ਹੋ ਗਈ। ਆਕਾਸ਼ਦੀਪ ਨਾਂਅ ਦਾ 14 ਸਾਲ ਦਾ ਲੜਕਾ ਆਪਣੇ ਖੇਤ ਤੋਂ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਹੀ ਰਾਹਤ ਵਿਚ ਇਹ ਹਾਦਸਾ ਵਾਪਰਿਆ।


ਪਿੰਡ ਦੇ ਹੀ ਜੋਗਿੰਦਰ ਸਿੰਘ ਨਾਮਕ ਸ਼ਖਸ ਨੇ ਟਰੈਕਟਰ ਅਕਾਸ਼ਦੀਪ ਦੇ ਸਾਈਕਲ ਦੇ ਉਪਰ ਚੜ੍ਹਾ ਦਿੱਤਾ। ਆਕਾਸ਼ਦੀਪ ਟਰਾਲੀ ਦੇ ਟਾਇਰਾਂ ਦੇ ਥੱਲੇ ਆ ਗਿਆ ਅਤੇ ਦੂਰ ਤਕ ਸਾਈਕਲ ਸਮੇਤ ਘੜੀਸਦਾ ਗਿਆ। ਜਿਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਰੌਲਾ ਪਾਇਆ ਤੇ ਟਰੈਕਟਰ ਰੋਕ ਕੇ ਆਕਾਸ਼ਦੀਪ ਨੂੰ ਹੇਠੋਂ ਕੱਢਿਆ ਗਿਆ।


ਉਸ ਟਾਈਮ ਕੁਝ ਸਾਹ ਬਚੇ ਸਨ ਮੌਕੇ 'ਤੇ ਉਸ ਨੂੰ ਪਿੰਡ ਦੇ ਡਾਕਟਰ ਕੋਲ ਲਿਜਾਇਆ ਗਿਆ। ਜਿਸ ਤੋਂ ਬਾਅਦ ਉਸ ਨੂੰ ਫ਼ਾਜ਼ਿਲਕਾ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।


ਅਕਾਸ਼ਦੀਪ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਨੇ ਦੱਸਿਆ ਕਿ ਪੜ੍ਹਾਈ ਦੇ ਵਿੱਚ ਅੱਵਲ ਰਹਿਣ ਵਾਲਾ ਆਕਾਸ਼ਦੀਪ ਹਾਲ ਹੀ ਵਿੱਚ ਆਏ ਰਿਜ਼ਲਟ ਦੇ ਵਿਚ ਨੌਵੀਂ ਕਲਾਸ ਚੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਉਹ ਕਾਫ਼ੀ ਖ਼ੁਸ਼ ਸਨ ਪਰ ਅਨਹੋਣੀ ਨੇ ਉਨ੍ਹਾਂ ਤੋਂ ਉਨ੍ਹਾਂ ਦਾ ਪੁੱਤ ਖੋ ਲਿਆ।


ਸਭ ਰੋਕਾਂ ਤੋੜ ਕੇ ਦਿੱਲੀ ਪਹੁੰਚੇ ਕਿਸਾਨ, ਦੂਜੇ ਦਿਨ ਵੀ ਕਰਨੀ ਪਈ ਭਾਰੀ ਜੱਦੋਜ਼ਹਿਦ


ਮੋਟਰ ਸਾਇਕਲ 'ਤੇ ਆਏ ਦੋ ਹਮਲਾਵਰਾਂ ਨੇ ਵਰ੍ਹਾਈਆਂ 7 ਗੋਲ਼ੀਆਂ, ਨੌਜਵਾਨ ਦੀ ਮੌਤ


ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੋਗਿੰਦਰ ਸਿੰਘ ਨਾਮਕ ਸ਼ਖਸ ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਮਾਮਲੇ ਵਿਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਅਜੇ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ। ਪਰ ਪੁਲਿਸ ਨੇ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਕਿਸਾਨਾਂ ਨੂੰ ਕਿਹਾ ਅੰਦੋਲਨ ਛੱਡੋ, ਅਸੀਂ ਗੱਲਬਾਤ ਲਈ ਤਿਆਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ