ਫਾਜ਼ਿਲਕਾ: ਇੱਥੋਂ ਦੇ ਪਿੰਡ ਲਾਦੂਕਾ 'ਚ ਬੀਤੀ 29 ਅਕਤੂਬਰ ਨੂੰ ਮੋਟਰਸਾਇਕਲ ਸਵਾਰ ਰਛਪਾਲ ਸਿੰਘ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। 29 ਅਕਤੂਬਰ ਨੂੰ ਚੱਕ ਮੋਹੰਮਦੇ ਵਾਲਾ ਦਾ ਰਛਪਾਲ ਸਿੰਘ ਸ਼ੈਲਰ ਤੋਂ ਆਪਣੇ ਮੋਟਰਸਾਇਕਲ 'ਤੇ ਘਰ ਜਾ ਰਿਹਾ ਸੀ। ਰਾਹ 'ਚ ਉਸ ਦਾ ਕਿਸੇ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


ਪੁਲਿਸ ਮੁਤਾਬਕ ਰਛਪਾਲ ਸਿੰਘ ਦਾ ਕਤਲ ਉਸ ਦੇ ਆਪਣੇ ਹੀ ਰਿਸ਼ਤੇਦਾਰਾਂ ਨੇ ਪਰਿਵਾਰਕ ਜ਼ਮੀਨੀ ਝਗੜੇ ਨੂੰ ਲੈਕੇ ਕਰਵਾਇਆ ਹੈ। ਇਸ ਕਤਲ ਲਈ ਉਸ ਦੇ ਰਿਸ਼ਤੇਦਾਰਾਂ ਨੇ ਢਾਈ ਲੱਖ ਰੁਪਏ ਕਤਲ ਦੀ ਸੁਪਾਰੀ ਦਿੱਤੀ ਸੀ। ਪੁਲਿਸ ਨੇ ਮਾਮਲਾ ਸੁਲਝਾਉਂਦਿਆਂ ਇਕ ਪਿਸਤੌਲ, ਦੋ ਖੋਲ ਤੇ ਦੋ ਮੋਟਰਸਾਇਕਲਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


ਭਗਵੰਤ ਮਾਨ ਦੀਆਂ ਕੈਪਟਨ ਨੂੰ ਖਰੀਆਂ-ਖਰੀਆਂ, ਮੁੱਖ ਮੰਤਰੀ ਨੂੰ ਦਿੱਤੀ ਇਹ ਸਲਾਹ


ਰਤਰਾਪੁਰ ਸਾਹਿਬ ਦੇ ਮਸਲੇ 'ਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਵੱਡਾ ਕਦਮ


ਫਾਜ਼ਿਲਕਾ ਸਦਰ ਪੁਲਿਸ 'ਚ ਤਾਇਨਾਤ ਏਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਸਤਨਾਮਪਾਲ ਦੇ ਬਿਆਨ ਦੇ ਆਧਾਰ 'ਤੇ ਅਤੇ ਸਾਡੀ ਜਾਂਚ ਤੋਂ ਬਾਅਦ ਗੱਲ ਸਾਹਮਣੇ ਆਈ ਕਿ ਤਿੰਨ ਪੀੜ੍ਹੀਆਂ ਤੋਂ ਚੱਲਦੇ ਆ ਰਹੇ ਜ਼ਮੀਨੀ ਝਗੜੇ ਕਾਰਨ ਇਸ ਹੱਤਿਆਂ ਨੂੰ ਅੰਜ਼ਾਮ ਦਿੱਤਾ ਗਿਆ। ਮ੍ਰਿਤਕ ਦੇ ਚਾਚੇ ਦੇ ਮੁੰਡਿਆਂ ਨੇ ਹੀ ਉਸ ਨੂੰ ਮਾਰਨ ਦੀ ਵਿਉਂਤ ਘੜੀ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ