ਗਗਨਦੀਪ ਸ਼ਰਮਾ ਦੀ ਰਿਪੋਰਟ
ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕਸਬਾ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਹਨ ਅਤੇ ਹੁਣ ਪ੍ਰਦਰਸ਼ਨ ਰੇਲਵੇ ਟਰੈਕ ਦੀ ਬਜਾਏ ਪਲੇਟਫਾਰਮ ਤੋਂ ਚੱਲੇਗਾ। ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਸਿਰਫ 'ਤੇ ਸਿਰਫ ਮਾਲ ਗੱਡੀਆਂ ਦੀ ਆਵਾਜਾਈ ਲਈ ਖੋਲੇ ਗਏ ਹਨ। ਜਦਕਿ ਪੈਸੰਜਰ ਗੱਡੀਆਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਸੂਬਾ ਕੋਰ ਕਮੇਟੀ ਦੀ ਹੋਈ ਮੀਟਿੰਗ 'ਚ ਰੇਲ ਰੋਕੋ ਅੰਦੋਲਨ 21 ਨਵੰਬਰ ਤਕ ਵਧਾ ਦਿੱਤਾ ਗਿਆ।
ਇਸ ਬਾਰੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਹਿੱਤਾਂ ਅਤੇ ਲੋਕ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਟਰੈਕ ਮਾਲ ਗੱਡੀਆਂ ਲਈ ਖਾਲੀ ਕੀਤੇ ਹਨ ਪਰ ਰੇਲਵੇ ਵਿਭਾਗ ਹੁਣ ਵੀ ਕਹਿ ਰਿਹਾ ਕਿ ਪੰਜਾਬ 'ਚ ਹਾਲੇ ਵੀ ਰੇਲਗੱਡੀਆਂ ਨਹੀਂ ਚਲਾਈਆਂ ਜਾ ਸਕਦੀਆਂ ਤਾਂ ਇਸ ਨਾਲ ਕੇਂਦਰ ਦੀ ਨੀਅਤ ਸਾਹਮਣੇ ਆਉਂਦੀ ਹੈ। ਪੰਧੇਰ ਨੇ ਅੱਗੇ ਕਿਹਾ ਕਿ ਕੇਂਦਰ ਜੇਕਰ ਪੰਜਾਬ ਨੂੰ ਆਪਣਾ ਹਿੱਸਾ ਮੰਨਦੀ ਹੈ ਤਾਂ ਫਿਰ ਰੇਲਵੇ ਨੂੰ ਮਾਲ ਗੱਡੀਆਂ ਚਲਾ ਦੇਣੀਆਂ ਚਾਹੀਦੀਆਂ ਹਨ।
ਖੇਤੀ ਕਾਨੂੰਨਾਂ 'ਤੇ ਬੀਜੇਪੀ 'ਚ ਬਾਗੀ ਸੁਰ! ਸਾਬਕਾ ਸਿਹਤ ਮੰਤਰੀ ਨੇ ਉਠਾਏ ਕੇਂਦਰ ਸਰਕਾਰ 'ਤੇ ਸਵਾਲ
ਦੂਜੇ ਪਾਸੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਉਹ ਸਿਰਫ ਮਾਲ ਗੱਡੀਆਂ ਚਲਾਉਣ ਲਈ ਟਰੈਕ ਖਾਲੀ ਕਰ ਰਹੇ ਹਨ, ਪੈਸੇਂਜਰ ਗੱਡੀਆਂ ਨੂੰ ਕਿਸਾਨ ਪੰਜਾਬ 'ਚ ਨਹੀਂ ਚੱਲਣ ਦੇਣਗੇ। ਮਾਲ ਗੱਡੀਆਂ ਲਈ ਤਾਂ ਪਹਿਲਾਂ ਵੀ ਟਰੈਕ 'ਤੇ ਰੂਟ ਖਾਲੀ ਸੀ ਪਰ ਅਸੀਂ ਕੇਂਦਰ ਦੇ ਬਹਾਨੇ ਨੂੰ ਦੂਰ ਕਰਨ ਲਈ ਪਲੇਟਫਾਰਮ ਤੋਂ ਧਰਨਾ ਸ਼ਿਫਟ ਕਰ ਦਿੱਤਾ ਹੈ।
ਪੰਨੂ ਨੇ ਅੱਗੇ ਕਿਹਾ ਕਿ ਜੇਕਰ ਰੇਲਵੇ ਨੇ ਪੈਸੇਂਜਰ ਗੱਡੀਆਂ ਚਲਾਉਣੀਆਂ ਹਨ ਤਾਂ ਫਿਰ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਲਵੇ। ਕੇਂਦਰ ਸਰਕਾਰ ਪੰਜਾਬ 'ਚ ਆਰਥਿਕ ਨਾਕਾਬੰਦੀ ਕਰ ਰਹੀ ਹੈ ਅਤੇ ਕੇਂਦਰ ਦੀ ਫਿਲਹਾਲ ਕੋਈ ਦਲੀਲ ਕੰਮ ਨਹੀਂ ਕਰ ਰਹੀ, ਕਿਉਂਕਿ ਕੋਰੋਨਾ ਕਰਕੇ ਲੌਕਡਾਊਨ ਦੋਰਾਨ ਮਾਲ ਗੱਡੀਆਂ ਚੱਲਦੀਆਂ ਸੀ ਤੇ ਪੈਸੇਂਜਰ ਗੱਡੀਆਂ ਬੰਦ ਸੀ। ਪੰਨੂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਗੈਰ ਲੋਕਤੰਤਰਿਕ ਤਰੀਕੇ ਨਾਲ ਕੰਮ ਕਰ ਰਹੀ ਹੈ, ਕਿਉਂਕਿ ਬੀਤੇ ਕੱਲ੍ਹ ਪੂਰੇ ਦੇਸ਼ 'ਚ ਪ੍ਰਦਰਸ਼ਨ ਹੋਏ ਪਰ ਕੇਂਦਰ ਦੀ ਜਾਗ ਨਹੀਂ ਖੁੱਲੀ।
ਅੰਮ੍ਰਿਤਸਰ ਰੈਲੀ 'ਚ ਸਿੱਧੂ ਦੀਆਂ ਸਲਾਹਾਂ | ਖੇਤੀ ਕਾਨੂੰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਿਸਾਨਾਂ ਨੇ ਮਾਲ ਗੱਡੀਆਂ ਲਈ ਟ੍ਰੈਕ ਕੀਤੇ ਖਾਲੀ, ਮੁਸਾਫਰ ਟ੍ਰੇਨਾਂ ਨਹੀਂ ਚੱਲਣ ਦੇਣਗੇ
ਮਨਵੀਰ ਕੌਰ ਰੰਧਾਵਾ
Updated at:
06 Nov 2020 05:22 PM (IST)
ਮੁਸਾਫਰ ਟਰੇਨਾਂ ਨਹੀਂ ਚੱਲਣ ਦੇਵਾਂਗੇ, ਜੇ ਚਲਾਉਣੀਆਂ ਹਨ ਤਾਂ ਫਿਰ ਕੇਂਦਰ ਖੇਤੀ ਕਾਨੂੰਨ ਰੱਦ ਕਰੇ-ਸਤਨਾਮ ਪੰਨੂ
ਲੋਕ ਹਿੱਤਾਂ ਤੇ ਪੰਜਾਬ ਹਿੱਤਾਂ ਲਈ ਮਾਲ ਗੱਡੀਆਂ ਲਈ ਟਰੈਕ ਖਾਲੀ ਕੀਤੇ ਗਏ ਹਨ, ਪਰ ਕੇਂਦਰ ਦੀ ਨੀਅਤ ਹੀ ਠੀਕ ਨਹੀਂ- ਪੰਧੇਰ
- - - - - - - - - Advertisement - - - - - - - - -