ਰਾਜਪੁਰਾ: ਕੌਮੀ ਸ਼ਾਹ ਮਾਰਗ ਨੰਬਰ 44 ਰਾਜਪੁਰਾ-ਅੰਬਾਲਾ ਰੋਡ ’ਤੇ ਸੰਭੂ ਬੈਰੀਅਰ ਨੇੜੇ ਕਿਸਾਨ ਯੂਨੀਅਨ (ਅੰਮ੍ਰਿਤਸਰ) ਵੱਲੋਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਾਇਆ ਹੋਇਆ ਹੈ। ਦੱਸ ਦਈਏ ਕਿ ਧਰਨੇ ਦੇ 37ਵੇਂ ਦਿਨ ਪਾਰਟੀ ਦੇ ਕਾਰਕੁਨਾਂ ਵੱਲੋਂ ਧਰਨੇ ਵਾਲੇ ਥਾਂ ’ਤੇ ਸੜਕ ਕਿਨਾਰੇ ਪੱਕੇ ਤੌਰ 'ਤੇ ਥੜ੍ਹਾ ਬਣਾ ਕੇ ਸਰਕਾਰ--ਖਾਲਸਾ ਦਾ ਨਿਸ਼ਾਨ ਸਾਹਿਬ ਗੱਡਿਆ ਗਿਆ ਜਿਸ 'ਤੇ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।


ਜਾਣਕਾਰੀ ਮੁਤਾਬਕ ਕਿਸਾਨ ਯੂਨੀਅਨ (ਅੰਮ੍ਰਿਤਸਰ) ਵੱਲੋਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿੱਚ ਪਾਰਟੀ ਦੇ ਕਾਰਕੁਨਾਂ ਵੱਲੋਂ ਅੱਜ ਸੰਭੂ ਬੈਰੀਅਰ ਨੇੜੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ। ਇਸ 'ਤੇ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਰਦਾਸ ਕਰਨ ਤੋਂ ਬਾਅਦ ਪੱਕਾ ਥੜ੍ਹਾ ਬਣਾ ਕੇ ਸਰਕਾਰ ਏ ਖਾਲਸਾ ਦਾ ਨਿਸ਼ਾਨ ਸਾਹਿਬ ਸੁਸ਼ੋਬਿਤ ਕੀਤਾ ਗਿਆ ਹੈ।

ਘਰ 'ਚ ਚਲੀਆਂ ਗੋਲੀਆਂ, ਕੈਨੇਡਾ ਤੋਂ ਪਰਤੀ ਲੜਕੀ ਦੀ ਮੌਤ, ਤਿੰਨ ਜ਼ਖ਼ਮੀ

ਇਸ ਦੇ ਨਾਲ ਹੀ ਜਦੋਂ ਮੌਕੇ ’ਤੇ ਸੰਭੂ ਪੁਲਿਸ ਪਾਰਟੀ ਪਹੁੰਚੀ ਤਾਂ ਉਨ੍ਹਾਂ ਨੇ ਪਾਰਟੀ ਕਾਰਕੁਨਾਂ ਨੂੰ ਕਿਹਾ ਕਿ ਤੁਸੀਂ ਨਿਸ਼ਾਨ ਸਾਹਿਬ ਨੂੰ ਹਟਾ ਦਿਓ। ਇਸ ਗੱਲ ਨੂੰ ਲੈ ਕੇ ਪਾਰਟੀ ਦੇ ਕਾਰਕੁਨ ਨਿਸ਼ਾਨ ਸਾਹਿਬ ਨਾ ਹਟਾਉਣ ’ਤੇ ਅੜ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਦੁਨਿਆਵੀ ਹੁਕਮਾਂ ਨੂੰ ਨਾ ਮੰਨ ਕੇ ਪ੍ਰਮਾਤਮਾ ਦਾ ਹੁਕਮ ਮੰਨਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਹ ਨਿਸ਼ਾਨ ਸਾਹਿਬ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਮੋਰਚੇ ਦੇ ਨਾਲ-ਨਾਲ ਨਿਸ਼ਾਨ ਸਾਹਿਬ ਦਾ ਮੋਰਚਾ ਵੱਖਰੇ ਤੌਰ ’ਤੇ ਲੱਗੇਗਾ।

ਧਰਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਖਿਲਾਫ ਕਿਸਾਨ ਯੂਨੀਅਨ ਅੰਮ੍ਰਿਤਸਰ ਦਾ ਧਰਨਾ ਸੰਭੂ ਬੈਰੀਅਰ ’ਤੇ ਰਹੇਗਾ ਉਦੋਂ ਤੱਕ ਸੰਭੂ ਬੈਰੀਅਰ 'ਤੇ ਨਿਸ਼ਾਨ ਸਾਹਿਬ ਝੂਲਦਾ ਰਹੇਗਾ। ਇਸ ਸਬੰਧੀ ਜਦੋਂ ਥਾਣਾ ਸੰਭੂ ਦੇ ਐਸਐਚਓ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਨਿਸ਼ਾਨ ਸਾਹਿਬ ਨਹੀਂ ਚੜ੍ਹਾਇਆ ਸਗੋਂ ਪਾਈਪ ਹੀ ਖੜ੍ਹਾ ਕੀਤਾ ਗਿਆ ਹੈ।

ਅਦਾਕਾਰਾ ਗੌਹਰ ਖਾਨ ਦੀ ਜ਼ੈਦ ਦਰਬਾਰ ਨਾਲ ਸਗਾਈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904