ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਚੜ੍ਹੇ ਪੁਲਿਸ ਹੱਥੇ, ਪਹਿਲਾਂ ਵੀ ਕੀਤਾ ਗਿਆ ਗਿਰੋਹ ਕਾਬੂ
ਏਬੀਪੀ ਸਾਂਝਾ | 06 Nov 2020 04:22 PM (IST)
ਸੂਬੇ 'ਚ ਅੱਜ-ਕੱਲ੍ਹ ਗੈਂਗਸਟਰਾਂ ਵਲੋਂ ਕੀਤੀ ਜਾ ਰਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਿਨ੍ਹਾਂ 'ਤੇ ਨਕੇਲ ਕਸਣ ਲਈ ਪ੍ਰਸਾਸ਼ਨ ਵਲੋਂ ਪੁਖ਼ਤੀ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਖ਼ਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ।
ਬਠਿੰਡਾ: ਸੂਬੇ 'ਚ ਅੱਜ-ਕੱਲ੍ਹ ਗੈਂਗਸਟਰਾਂ ਵਲੋਂ ਕੀਤੀ ਜਾ ਰਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਿਨ੍ਹਾਂ 'ਤੇ ਨਕੇਲ ਕਸਣ ਲਈ ਪ੍ਰਸਾਸ਼ਨ ਵਲੋਂ ਪੁਖ਼ਤੀ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਖ਼ਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮੁਲਜ਼ਮ ਬਠਿੰਡਾ ਰਾਜਸਥਾਨ ਚੋਂ ਅਸਲਾ ਐਮੂਨੀਸ਼ੀਅਨ ਲਿਆਕੇ ਜ਼ਿਲ੍ਹਾ ਬਠਿੰਡਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਸਪਲਾਈ ਕਰਦੇ ਸੀ। ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ 'ਚ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਸੀ। ਇਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਇਨ੍ਹਾਂ ਦੋਸ਼ੀਆਂ ਨੂੰ ਅਸਲਾ ਸਪਲਾਈ ਕਰਨ ਆਏ ਵਿਅਕਤੀਆਂ ਨੂੰ ਕਾਬੂ ਕਰਨ ਦਾ ਆਪਰੇਸ਼ਨ ਚਲਾਇਆ ਗਿਆ। ਇਸ ਆਪ੍ਰੇਸ਼ਨ ਤਹਿਤ ਹੀ ਬੀਤੇ ਦਿਨੀਂਂ ਜ਼ਿਲ੍ਹਾ ਸਪੈਸ਼ਲ ਸਟਾਫ ਬਠਿੰਡਾ ਅਤੇ ਚਾਰਜ ਜਸਵੀਰ ਸਿੰਘ ਦੀ ਅਗਵਾਈ 'ਚ ਪੁਲਿਸ ਵਲੋਂ ਲਿੰਕ ਰੋਡ ਤੋਂ ਨਰੂਆਣਾ ਨੂੰ ਜਾਂਦੀ ਸੜਕ 'ਤੇ ਰਾਕੇਸ਼ ਕੁਮਾਰ ਵਾਸੀ ਕਿਲਾ ਸੀਕਰ ਰਾਜਸਥਾਨ ਨੂੰ ਉਸਦੇ ਸਾਥੀ ਕਾਰਤਿਕ ਜਹਾਂਗੀਡ ਉਰਫ ਗੁੱਡੂ ਵਾਸੀ ਦੁਹਰਾਏ ਜ਼ਿਲ੍ਹਾ ਅਜਮੇਰ ਰਾਜਸਥਾਨ ਕੋਲੋ 7 ਪਿਸਟਲ 32 ਬੋਰ ਅਤੇ 35 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਰਾਕੇਸ਼ ਕੁਮਾਰ ਗੈਂਗਸਟਰ, ਬਦਮਾਸ਼ਾਂ, ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਰਾਜਸਥਾਨ ਤੋਂ ਅਸਲਾ ਲਿਆਕੇ ਸਪਲਾਈ ਕਰਦਾ ਸੀ। ਐਸਐਸਪੀ ਵਿਰਕ ਨੇ ਦੱਸਿਆ ਕਿ ਰਾਕੇਸ਼ ਕੁਮਾਰ ਖਿਲਾਫ ਥਾਣਾ ਫਤਿਹਪੁਰ ਜ਼ਿਲ੍ਹਾ ਸੀਕਰ ਰਾਜਸਥਾਨ 'ਚ ਪਹਿਲਾਂ ਹੀ ਐਨਡੀਪੀਐਸ ਐਕਟ ਦਾ ਇੱਕ ਮਾਮਲਾ ਦਰਜ ਹੈ ਜਿਸ ਤਹਿਤ ਉਹ ਫਰੋਲ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਦੋਸ਼ੀਆਂ ਨਾਲ ਉਕਤ ਵਿਅਕਤੀਆਂ ਦੇ ਸਬੰਧਾਂ ਬਾਰੇ ਤਫਤੀਸ਼ ਜਾਰੀ ਹੈ। Breaking : ਪੰਜਾਬ 'ਚ ਅਜੇ ਟ੍ਰੇਨਾਂ ਚੱਲਣ ਦੇ ਆਸਾਰ ਨਹੀਂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904