ਫਾਜ਼ਿਲਕਾ: ਹਿੰਦੁਸਤਾਨ ਅਤੇ ਪਾਕਿਸਤਾਨ ‘ਚ ਲਗਾਤਾਰ ਵਧ ਰਹੇ ਤਣਾਅ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਅਤੇ ਹੋ ਕਈ ਮੁੱਖ ਥਾਂਵਾਂ ‘ਤੇ ਸਰਚ ਮੁਹਿੰਮ ਚਲਾਈ ਗਈ। ਜਿਸ ‘ਚ ਐਸਐਸਪੀ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਐਸਪੀ ਕ੍ਰਾਈਮ ਅਤੇ ਨਾਰਕੋਟਿਕਸ ਜਗਦੀਸ਼ ਬਿਸ਼ਨੋਈ ਨੇ ਵੱਖ ਵੱਖ ਥਾਂਵਾਂ ‘ਤੇ ਭਾਰੀ ਪੁਲਿਸ ਬਲ ਨਾਲ ਨਾਕੇਬੰਦੀ ਕੀਤੀ। ਇਸ ਦੇ ਨਾਲ ਖੋਜੀ ਕੁੱਤਿਆਂ ਦੀ ਮਦਦ ਨਾਲ ਬੱਸ ਸਟੈਂਡ ‘ਚ ਖੜੀਆਂ ਬੱਸਾਂ ਦੀ ਵੀ ਤਲਾਸ਼ੀ ਲਈ ਗਈ।

ਇਸ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ ‘ਚ ਵੀ ਐਸਪੀ ਗੁਰਮੀਤ ਸਿੰਘ ਦੀ ਅਗਵਾਈ ‘ਚ ਡੀਐਸਪੀ ਅਬੋਹਰ ਅਤੇ ਅਬੋਹਰ ਸਿਟੀ ਵਨ ਅਤੇ ਟੂ ਦੇ ਮੁਖੀਆਂ ਵੱਲੋਂ ਆਪਣੀਆਂ ਟੀਮਾਂ ਦੇ ਨਾਲ ਰੇਲਵੇ ਸਟੇਸ਼ਨ ਦੀ ਚੈਕਿੰਗ ਵੀ ਕੀਤੀ ਗਈ। ਜਿਸ ‘ਚ ਉਨ੍ਹਾਂ ਵੱਲੋਂ ਆਉਣ ਜਾਣ ਵਾਲੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਗਈ।



ਫਾਜ਼ਿਲਕਾ ਪੁਲਿਸ ਦੇ ਐਸਪੀ ਕਰਾਇਮ ਅਤੇ ਨਾਰਕੋਟਿਕਸ ਜਗਦੀਸ਼ ਬਿਸ਼ਨੋਈ ਅਤੇ ਅਬੋਹਰ ਦੇ ਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਵਿੱਚ ਵੱਧ ਰਹੇ ਣਾ ਅਤੇ ਸਰਹੱਦੀ ਇਲਾਕਾ ਹੋਣ ਦੇ ਕਾਰਨ ਜ਼ਿਲ੍ਹਾ ਪੁਲਿਸ ਵਲੋਂ ਵਿਸ਼ੇਸ਼ ਤੌਰ 'ਤੇ ਸਰਚ ਮੁਹਿੰਮਲਾਈ ਗਈ ਹੈ ਤਾਂ ਜੋ ਕਿਸੇ ਵੀ ਸ਼ਰਾਰਤੀ ਅੰਸਰ ਵਲੋਂ ਸ਼ਹਿਰ ਦੀ ਸ਼ਾਂਤੀ ਨੂੰ ਭੰਗ ਨਾ ਕੀਤਾ ਜਾ ਸਕੇ