Punjab news: ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਵੋਟ ਪ੍ਰਕਿਰਿਆ 'ਚ ਵਾਰ-ਵਾਰ ਬਦਲਾ ਤੇ ਪੇਚੇਦਗੀਆਂ ਦਾ ਮਾਮਲਾ ਸਿੱਖ ਨਸਲਕੁਸ਼ੀ ਵਰਗਾ ਅਜੰਡਾ ਹੈ ਜਿਸ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਕਿਸੇ ਵੀ ਹਾਲਾਤ 'ਚ ਸਫ਼ਲ ਨਹੀਂ ਹੋਣ ਦੇਵੇਗੀ।
ਇਸ ਦਾ ਐਲਾਨ ਜਲੰਧਰ ਦੇ ਪ੍ਰੇਸ ਕਲੱਬ ਚ ਫ਼ੇਡਰੇਸ਼ਨ ਦੇ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਫੈਡਰੇਸ਼ਨ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਕੇਂਦਰਿਤ ਕਰਨ ਅਤੇ ਸਿੱਖਾਂ ਦੀ ਸੰਸਥਾ ਨੂੰ ਤੋੜਨ ਦੇ ਮਾਮਲੇ ਖਿਲਾਫ ਦੇਸ਼ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਕੇਂਦਰ ਸਰਕਾਰ ਦਾ ਬੂਹਾ ਖੜਕਾਉਣ ਜਾ ਰਹੀ ਹੈ।
ਭਾਈ ਗਰੇਵਾਲ ਨੇ ਸਪਸ਼ਟ ਕੀਤਾ ਕਿ ਕਾਂਗਰਸ ਤੋਂ ਬਾਅਦ ਮੌਜੂਦਾ ਸਰਕਾਰਾਂ ਸਿੱਖਾਂ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੋੜਨ ਅਤੇ ਕਾਬਜ਼ ਹੋਣ ਦੇ ਫਾਰਮੂਲੇ ਤੇ ਕੰਮ ਕਰ ਰਹੀਆਂ ਹਨ।
ਪੰਜਾਬ ਦੀ ਮੌਜੂਦਾ ਸਰਕਾਰ ਦਿੱਲੀ ਦਾ ਹੱਥ ਥੋਕਾ ਬਣ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨ 'ਚ ਅੜਿੱਕੇ ਡਾਹ ਰਹੀ ਹੈ ਤਾਂ ਕਿ ਘੱਟ ਬੋਲਣਾ ਵੋਟਾਂ ਬਣਨ ਦੇ ਸੰਸਥਾ ਦੀ ਪ੍ਰਮਾਣਿਕਤਾ ਨੂੰ ਖਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Punjab News: ਬੱਚਿਆਂ ਨਾਲ ਦੀਵਾਲੀ ਮਨਾ ਨੇ SSP ਨੇ ਵੱਡਿਆਂ ਨੂੰ ਦਿੱਤਾ ਖ਼ਾਸ ਸੁਨੇਹਾ, ਕੁਦਰਤ ਨਾਲ ਜੋੜੋ ਆਪਣੀ ਟੁੱਟੀ ਸਾਂਝ
ਸੂਬੇ 'ਚ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਪਹੁੰਚ ਕਰਨ ਦੇ ਬਾਵਜੂਦ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਫੈਡਰੇਸ਼ਨ ਸਿੱਖਾਂ ਦੀਆਂ ਸੰਸਥਾਵਾਂ ਦੀ ਮਜ਼ਬੂਤੀ ਅਤੇ ਰਾਖੀ ਕਰਨ ਲਈ ਵਚਨਵੱਧ ਹੈ।
ਇਸ ਸਬੰਧੀ ਦੇਸ਼ ਦੇ ਘੱਟ ਗਿਣਤੀ ਕਮਿਸ਼ਨ ਕੋਲ ਇਸ ਮਾਮਲੇ ਨੂੰ ਉਠਾਉਣ ਅਤੇ ਕੇਂਦਰ ਸਰਕਾਰ ਨੂੰ ਅਜਿਹੇ ਸਿੱਖ ਮਾਰੂ ਏਜੰਡੇ ਤੋਂ ਉਤਪੰਨ ਸਥਿਤੀ ਬਾਰੇ ਜਾਣੂ ਕਰਵਾਉਣ ਲਈ ਪਹੁੰਚ ਕਰਨ ਜਾ ਰਹੀ ਹੈ।
ਉਨ੍ਹਾਂ ਸਮੁੱਚੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਸਿੱਖ ਸੰਸਥਾ ਦੀ ਮਜਬੂਤੀ ਲਈ ਅੱਗੇ ਆਉਣ ਤਾਂ ਕਿ ਇਸ ਮਹਾਨ ਸੇਵਾ ਲਈ ਸਮੁੱਚਾ ਸਿੱਖ ਜਗਤ ਸਿੱਖ ਸੰਗਤ ਦੀ ਸ਼ਮੂਲੀਅਤ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ: Punjab Weather Update: ਅਚਾਨਕ ਮੌਸਮ ਨੇ ਲਈ ਕਰਵਟ, ਬਾਰਸ਼ ਨਾਲ ਪੰਜਾਬ ਨੂੰ ਆਏਗਾ ਸੁੱਖ ਦਾ ਸਾਹ