ਫ਼ਿਰੋਜ਼ਪੁਰ: ਮੀਡੀਆ ਵਿੱਚ ਚਰਚਾ ਹੋਣ ਮਗਰੋਂ ਸਰਕਾਰੀ ਸਕੂਲਾਂ ਵਿੱਚ 300 ਰੁਪਏ ਬਿਜਲੀ ਦੇ ਬਿੱਲ ਵਾਲਾ ਹੁਕਮ ਵਾਪਸ ਲੈ ਲਿਆ ਗਿਆ ਹੈ। ਕੱਲ੍ਹ ਪ੍ਰਾਇਮਰੀ ਸਕੂਲਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਜੇ ਕਿਸੇ ਸਕੂਲ ਵਿੱਚ ਇਸ ਤੋਂ ਵੱਧ ਬਿੱਲ ਆਇਆ ਤਾਂ ਇਸ ਲਈ ਸਬੰਧਤ ਅਧਿਆਪਕ ਜ਼ਿੰਮੇਵਾਰ ਹੋਣਗੇ।

ਦੱਸ ਦੇਈਏ ਬੀਤੇ ਦਿਨ ਸਰਕਾਰ ਨੇ ਸਕੂਲਾਂ ਵਿੱਚ 300 ਰੁਪਏ ਬਿਜਲੀ ਦੇ ਬਿੱਲ ਦੀ ਹੱਦ ਤੈਅ ਕੀਤੀ ਸੀ। ਸਰਕਾਰ ਦਾ ਹੁਕਮ ਸੀ ਕੇ ਜੇ ਕੋਈ ਸਕੂਲ ਤੈਅ ਹੱਦ ਨੂੰ ਪਾਰ ਕਰ ਜਾਵੇਗਾ ਤਾਂ ਇਸ ਦਾ ਖਾਮਿਆਜ਼ਾ ਸਕੂਲ ਮੁਖੀ ਨੂੰ ਭੁਗਤਣਾ ਪਵੇਗਾ। ਫ਼ਿਰੋਜ਼ਪੁਰ ਦੇ ਪ੍ਰਾਇਮਰੀ ਬਲਾਕ ਸਿੱਖਿਆ ਅਫ਼ਸਰ ਨੇ ਹੁਕਮ ਜਾਰੀ ਕੀਤੇ ਸੀ ਕਿ ਸਕੂਲਾਂ ਦਾ ਇੱਕ ਮਹੀਨੇ ਦਾ ਬਿਜਲੀ ਬਿੱਲ ਜੇਕਰ 300 ਰੁਪਏ ਤੋਂ ਵੱਧ ਆਵੇਗਾ ਤਾਂ ਇਸ ਦਾ ਜ਼ਿੰਮੇਵਾਰ ਸਕੂਲ ਦਾ ਮੁਖੀ ਹੋਵੇਗਾ।

ਦੱਸ ਦੇਈਏ ਪਹਿਲਾਂ ਸਕੂਲ ਬਿਜਲੀ ਦੇ ਬਿੱਲ ਆਪਣੇ ਅਖ਼ਤਿਆਰੀ ਕੋਟੇ 'ਚੋਂ ਜਮ੍ਹਾਂ ਕਰਵਾਉਂਦੇ ਸਨ, ਪਰ ਸਰਕਾਰ ਨੇ ਪਿਛਲੇ ਮਹੀਨੇ ਬਿਜਲੀ ਦੇ ਬਿੱਲ ਅਦਾ ਕਰਨ ਦੀ ਜ਼ਿੰਮੇਵਾਰੀ ਪਿੰਡ ਦੀ ਪੰਚਾਇਤ ਨੂੰ ਦੇ ਦਿੱਤੀ ਸੀ।

ਦੇਖੋ ਜਾਰੀ ਕੀਤੀਆਂ ਦੋਵੇਂ ਚਿੱਠੀਆਂ-

ਨਵੀਂ ਚਿੱਠੀ-



ਪਹਿਲਾਂ ਜਾਰੀ ਕੀਤੀ ਚਿੱਠੀ-