ਫਿਰੋਜ਼ਪੁਰ: ਦੇਸ਼ ਦੀ ਸਿਆਸਤ ਵਿੱਚ ਬੁਲਡੋਜ਼ਰ ਦਾ ਚਰਚਾ ਕਾਫੀ ਹੈ। ਅੱਜ ਫਿਰੋਜ਼ਪੁਰ ਕੈਂਟ ਵਿੱਚ ਵੀ ਬੁਲਡੋਜ਼ਰ ਚੱਲਿਆ। ਕੈਂਟ ਬੋਰਡ ਫਿਰੋਜ਼ਪੁਰ ਨੇ ਬੁਲਡੋਜ਼ਰ ਚਲਾ ਕੇ ਖੋਖੇ ਢਾਹ ਦਿੱਤੇ ਤੇ ਉਨ੍ਹਾਂ ਵੱਲੋ ਕੀਤੇ ਹੋਏ ਨਾਜਾਇਜ ਕਬਜ਼ੇ ਹਟਾ ਦਿੱਤੇ। ਕੰਟੋਨਮੈਂਟ ਬੋਰਡ ਅਧਿਕਾਰੀ ਨੇ ਕਿਹਾ ਹੈ ਕਿ ਕਾਰਵਾਈ ਬਾਰੇ ਇਨ੍ਹਾਂ ਨੂੰ ਦੋ ਮਹੀਨੇ ਪਹਿਲਾ ਹੀ ਕਹਿ ਦਿੱਤਾ ਸੀ।
ਹਾਸਲ ਜਾਣਕਾਰੀ ਮੁਤਾਬਿਕ ਖੋਖਿਆਂ ਦੇ ਮਾਲਕ ਕੈਂਟ ਬੋਰਡ ਨੂੰ ਹਰੇਕ ਮਹੀਨੇ ਕਿਰਾਇਆ ਦਿੰਦੇ ਸਨ। ਉਹ ਪਿਛਲੇ ਕਰੀਬ 30 ਸਾਲਾਂ ਤੋਂ ਖੋਖੇ ਬਣਾ ਕੇ ਆਪਣਾ ਕਾਰੋਬਾਰ ਕਰਦੇ ਸਨ। ਲੋਕਾਂ ਨੇ ਕੈਂਟ ਬੋਰਡ ਦੀ ਸਹਿਮਤੀ ਨਾਲ ਹੀ ਇਸ ਜਗ੍ਹਾ 'ਤੇ ਖੋਖੇ ਬਣਾ ਕੇ ਰੁਜ਼ਗਾਰ ਸ਼ੁਰੂ ਕੀਤਾ ਸੀ। ਇਸ ਬਾਰੇ ਕੈਂਟ ਬੋਰਡ ਅਧਿਕਾਰੀ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਨੋਟਿਸ ਕੱਢਿਆ ਗਿਆ ਸੀ।
ਫਿਰੋਜ਼ਪੁਰ ਕੈਂਟ ਵਿੱਚ ਅੱਜ ਕੰਨਟੋਨਮੈਟ ਬੋਰਡ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਜਿੱਥੇ ਪਿਛਲੇ ਕਈ ਸਾਲਾਂ ਤੋਂ ਲੋਕ ਆਪਣਾ ਰੁਜਗਾਰ ਚਲਾ ਰਹੇ ਸਨ। ਇਸ ਦੌਰਾਨ ਪੀਲਾ ਪੰਜਾ ਚੱਲਦਾ ਦੇਖ ਦੁਕਾਨਦਾਰ ਫੁੱਟ-ਫੁੱਟ ਰੋਏ। ਇਸ ਮੌਕੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਇਨ੍ਹਾਂ ਲੋਕਾਂ ਨੂੰ ਨੋਟਿਸ ਦਿੱਤਾ ਗਿਆ ਸੀ ਜਿਸ ਉਪਰੰਤ ਅੱਜ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- Marital Rape : ਮੈਰਿਟਲ ਰੇਪ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ , ਹੁਣ ਅਗਲੇ ਸਾਲ ਹੋਵੇਗੀ ਸੁਣਵਾਈ
ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਚੱਲਿਆ ਪ੍ਰਸਾਸਨ ਦਾ ਪੀਲਾ ਪੰਜਾ ਤੇ ਹਟਾਏ ਗਏ ਨਾਜਾਇਜ਼ ਕਬਜੇ ਜਿਸ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਪ੍ਰਸਾਸਨ ਨੇ ਉਨ੍ਹਾਂ ਨੂੰ ਰੋਡ ਤੇ ਲਿਆ ਦਿੱਤਾ ਹੈ। ਇੱਕ ਪਾਸੇ ਸਰਕਾਰ ਰੁਜਗਾਰ ਦੇਣ ਦੀ ਗੱਲ ਆਖ ਰਹੀ ਹੈ ਤੇ ਦੂਸਰੇ ਪਾਸੇ ਰੁਜਗਾਰ ਖੋਹਿਆ ਜਾ ਰਿਹਾ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।