ਲੁਧਿਆਣਾ: ਇੱਥੇ ਐਤਵਾਰ ਦੁਪਿਹਰ ਚੀਮਾ ਚੌਂਕ 'ਚ ਇੱਕ ਹੌਜਰੀ ਫੈਕਟਰੀ 'ਚ ਅੱਗ ਲੱਗ ਗਈ ਜਿਸ ਤੋਂ ਬਾਅਦ ਚਾਰੋਂ ਪਾਸੇ ਹਫੜ੍ਹਾ-ਦਫੜ੍ਹੀ ਮੱਚ ਗਈ। ਇਸ ਸਬੰਧੀ ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ 25 ਦੇ ਕਰੀਬ ਫਾਇਰ ਟੈਂਡਰ ਅੱਗ ਤੇ ਕਾਬੂ ਪਾਉਣ ਲਈ ਪਹੁੰਚ ਗਏ। ਫਿਲਹਾਲ ਅੱਗ ਤੇ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਅੱਗ ਲੱਗਣ ਦੇ ਕਾਰਨਾ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਫੈਕਟਰੀ ਨੈਸ਼ਨਲ ਸਪਿਨਿੰਗ ਮਿਲ ਦੀ ਹੈ। ਐਤਵਾਰ ਨੂੰ ਫੈਕਟਰੀ ਤਕਰੀਬਨ ਬੰਦ ਰਹਿੰਦੀ ਹੈ ਪਰ ਲੌਕਡਾਊਨ ਕਾਰਨ ਦੋ ਮਹੀਨੇ ਬਾਅਦ ਖੁੱਲ੍ਹੀ ਫੈਕਟਰੀ ਐਤਵਾਰ ਵਾਲੇ ਦਿਨ ਵੀ ਖੁੱਲ੍ਹੀ ਸੀ।
ਇਹ ਵੀ ਪੜ੍ਹੋ: ਭਾਰਤੀਆਂ ਨੂੰ ਐਚ-1 ਬੀ ਵੀਜ਼ਾਂ ਤੋਂ ਦੂਰ ਕਰਨ ਦੀ ਤਿਆਰੀ, ਅਮਰੀਕੀ ਸੰਸਦ ਦੇ ਦੋਨਾਂ ਸਦਨਾਂ 'ਚ ਬਿੱਲ ਪੇਸ਼
ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ 'ਤੇ ਚਰਚਾ, ਜਾਣੋ ਕਿਉਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ