Car loan Information:
Calculate Car Loan EMIਕੀ ਤੁਹਾਡੇ ਵਾਹਨ 'ਤੇ ਨਹੀਂ ਲੱਗਿਆ ਹਾਈ ਸਿਕਓਰਿਟੀ ਨੰਬਰ, ਸਰਕਾਰ ਨੇ ਦਿੱਤਾ ਆਖਰੀ ਮੌਕਾ, ਦੁਬਾਰਾ ਨਹੀਂ ਵਧੇਗੀ ਤਾਰੀਖ
ਏਬੀਪੀ ਸਾਂਝਾ | 24 May 2020 12:24 PM (IST)
ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ 'ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਲਾਉਣ ਦੀ ਆਖਰੀ ਮਿਤੀ 30 ਜੂਨ ਤੱਕ ਵਧਾ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ 'ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਲਾਉਣ ਦੀ ਆਖਰੀ ਮਿਤੀ 30 ਜੂਨ ਤੱਕ ਵਧਾ ਦਿੱਤੀ ਹੈ। ਸਾਰੇ ਵਾਹਨ ਮਾਲਕਾਂ ਲਈ ਇਹ ਪਲੇਟ ਲਗਾਉਣ ਦਾ ਇਹ ਆਖਰੀ ਮੌਕਾ ਹੋਵੇਗਾ ਤੇ ਉਸ ਤੋਂ ਬਾਅਦ ਤਰੀਕ ਨਹੀਂ ਵਧਾਈ ਜਾਵੇਗੀ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਸ਼ਨੀਵਾਰ ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਦਿੱਤੀ ਗਈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਵਿਖੇ 22 ਫਿਟਨੈਸ ਸੈਂਟਰਾਂ ਤੋਂ ਇਲਾਵਾ ਉਪ ਮੰਡਲ ਪੱਧਰ 'ਤੇ 45 ਫਿਟਮੈਂਟ ਸੈਂਟਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਮਾਜਿਕ ਦੂਰੀਆਂ ਤੇ ਕੋਵਿਡ -19 ਦੀ ਰੋਕਥਾਮ ਲਈ ਵਾਹਨ ਮਾਲਕਾਂ ਨੂੰ ਫਿੱਟਮੈਂਟ ਸੈਂਟਰਾਂ ‘ਚ ਨਹੀਂ ਜਾਣਾ ਪਏਗਾ ਤੇ ਆਪਣੀ ਵਾਰੀ ਦਾ ਇੰਤਜ਼ਾਰ ਨਹੀਂ ਕਰਨਾ ਪਏਗਾ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਪ੍ਰੈਲ, 2019 ਤੋਂ ਨਿਰਮਿਤ ਵਾਹਨ ਐਚਐਸਆਰਪੀ ਸਬੰਧਤ ਏਜੰਸੀਆਂ ਤੋਂ ਲਗਾਏ ਜਾਣੇ ਹਨ ਜਿੱਥੋਂ ਵਾਹਨ ਖਰੀਦੇ ਗਏ ਹਨ। ਐਚਐਸਆਰਪੀ ਪੰਜਾਬ ਤੋਂ ਇਲਾਵਾ, ਇੱਕ ਮੋਬਾਈਲ ਐਪਲੀਕੇਸ਼ਨ, ਵੈਬਸਾਈਟ https://www.punjabhsrp.in ਵਲੋਂ ਵਾਹਨ ਮਾਲਕਾਂ ਦੀ ਸਹੂਲਤ ਅਤੇ ਫੀਸਾਂ ਦੀ ਅਦਾਇਗੀ ਨਾਲ ਮੁਲਾਕਾਤ ਦੀ ਪ੍ਰੀ-ਬੁਕਿੰਗ ਦਾ ਇੱਕ ਆਨਲਾਈਨ ਸਿਸਟਮ ਪੇਸ਼ ਕੀਤਾ ਹੈ। ਥਾਣੇ 'ਚ ਬਣਾਈ ਨੰਗਾ ਕਰਕੇ ਵੀਡੀਓ, ਪੁਲਿਸ ਦੇ ਕਾਰੇ ਤੋਂ ਹਾਈਕੋਰਟ ਵੀ ਸ਼ਰਮਸਾਰ! ਰਜ਼ੀਆ ਸੁਲਤਾਨਾ ਨੇ ਅੱਗੇ ਕਿਹਾ ਕਿ ਜਨਤਾ ਦੀ ਸਹੂਲਤ ਅਤੇ ਸ਼ੋਸ਼ਣ ਨੂੰ ਰੋਕਣ ਲਈ ਐਚਐਸਆਰਪੀ ਦੀ ਸਹੂਲਤ ਘਰ ਘਰ ਵੀ ਮੁਹੱਈਆ ਕਰਵਾਈ ਗਈ ਹੈ। ਇਹ ਸਹੂਲਤ ਅਖ਼ਤਿਆਰੀ ਹੈ, ਜਿਸ ਦੇ ਤਹਿਤ ਵਾਹਨ ਮਾਲਕ 2 ਤੇ 3 ਪਹੀਆ ਵਾਹਨ ਚਾਲਕ ਨੂੰ 100 ਰੁਪਏ ਅਤੇ ਚਾਰ ਪਹੀਆ ਵਾਹਨਾਂ ਲਈ 150 ਰੁਪਏ ਅਦਾ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਸ ਨਾਲ ਸਬੰਧਤ ਕਿਸੇ ਵੀ ਪੁੱਛਗਿੱਛ ਤੇ ਮਾਰਗਦਰਸ਼ਨ ਲਈ ਹੈਲਪਲਾਈਨ ਨੰਬਰ 7888498859 ਤੇ 7888498853, ਅਤੇ ਈਮੇਲ mail.customer.care@hsrppunjab. com ਦਿੱਤੇ ਗਏ ਹਨ। ਪੰਜਾਬ 'ਚ ਅਧਿਆਪਕਾਂ ਸਣੇ ਇਨ੍ਹਾਂ ਕਰਮੀਆਂ ਦਾ ਕਦੋਂ ਵੀ, ਕਿਤੇ ਵੀ ਹੋ ਸਕਦਾ ਤਬਾਦਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ