ਰਾਜਪੁਰਾ: ਰਾਜਪੁਰਾ ਦੀ ਨਵੀਂ ਸਬਜ਼ੀ ਤੇ ਅਨਾਜ ਮੰਡੀ ਵਿੱਚ ਸ਼ਨੀਵਾਰ ਨੂੰ ਦੀਵਾਲੀ ਮੌਕੇ ਭਿਆਨਕ ਅੱਗ ਲੱਗ ਗਈ।ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕੀਆ ਹੈ।ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਤ ਮਗਰੋਂ ਅੱਗ ਤੇ ਕਾਬੂ ਪਾਇਆ।ਘਟਨਾ ਸ਼ਾਮ ਕਰੀਬ 7 ਵਜੇ ਦੀ ਹੈ।

ਦੁਕਾਨਦਾਰਾਂ ਨੇ ਦੱਸਿਆ ਕੇ ਇੱਕ ਦੁਕਾਨ ਦੀ ਛੱਤ ਦੇ ਉੱਪਰ ਗੋਦਾਮ ਵਿੱਚ ਅੱਦ ਲੱਗ ਗਈ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਬਚਾਅ ਰਿਹਾ।ਜਾਣਕਾਰੀ ਮੁਤਾਬਿਕ ਤਕਰੀਬਨ ਸਵਾ ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ।