ਘਰ ਵਿੱਚ ਵਿਆਹ ਦਾ ਮਾਹੌਲ ਸੀ। ਸਾਰੇ ਪਰਿਵਾਰ ਵਾਲੇ ਨੱਚ ਗਾ ਕੇ ਸੌਂ ਗਏ ਸੀ ਕਿ ਅਚਾਨਕ ਹੀ ਅੱਗ ਲੱਗ ਗਈ। ਪੂਰੇ ਘਰ ਨੂੰ ਸਜਾਇਆ ਗਿਆ ਸੀ ਤੇ ਲਾਈਟਿੰਗ ਕੀਤੀ ਗਈ ਸੀ। ਸ਼ੱਕ ਇਹੀ ਜਤਾਇਆ ਜਾ ਰਿਹਾ ਹੈ ਕਿ ਲਾਈਟਿੰਗ ਤੋਂ ਹੀ ਸ਼ਾਰਟ ਸਰਕਟ ਹੋਇਆ ਹੈ। ਇਸ ਤੋਂ ਬਾਅਦ ਘਰ ਵਿੱਚ ਅੱਗ ਲੱਗੀ ਹੈ।
ਇਸ ਘਟਨਾ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਲੋਕਾਂ ਨੇ ਅੱਗ ਨੂੰ ਦੇਖਦੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸੱਦਿਆ ਤੇ ਆਪ ਵੀ ਪਾਣੀ ਰਾਹੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।