ਲੁਧਿਆਣਾ: ਇੱਥੇ ਦੇ ਬਾਜਵਾ ਨਗਰ ‘ਚ ਅੱਜ ਸਵੇਰੇ ਤ੍ਰਿਮੂਰਤੀ ਕੱਪੜਾ ਫੈਕਟਰੀ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਮੌਕੇ ‘ਤੇ ਅੱਗ ਬੁਝਾਊ ਵਿਭਾਗ ਨੇ 10 ਗੱਡੀਆਂ ਨੂੰ ਭੇਜਿਆ। ਇਸ ਦੇ ਨਾਲ ਹੀ ਅੱਗ ਦਾ ਧੂੰਆਂ ਇੰਨਾ ਜ਼ਿਆਦਾ ਸੀ ਕਿ ਕਾਫੀ ਦੂਰ ਤਕ ਇਸ ਦਾ ਪਤਾ ਲੱਗ ਰਿਹਾ ਸੀ।
ਅੱਗ ਬੁਝਾਉਣ ਵਾਲੇ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ 25-30 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੰਮ ‘ਤੇ ਲੱਗੀਆਂ ਹੋਇਆਂ ਹਨ ਜੋ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅੱਗ ਲੱਗੀ ਦੇਖ ਕਿਸੇ ਵਿਅਕਤੀ ਨੇ ਇਸ ਦੀ ਜਾਣਕਾਰੀ ਫੈਕਟਰੀ ਮਾਲਕ ਨੂੰ ਦਿੱਤੀ। ਇਸ ਤੋਂ ਬਾਅਦ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਅੱਗ ਬੁਝਾਊ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਨਹੀਂ ਪਤਾ। ਅੱਗ ਇੰਨੀ ਜ਼ਿਆਦਾ ਫੈਲ ਗਈ ਸੀ ਜਿਸ ਨਾਲ ਨੁਕਸਾਨ ਵੱਧ ਹੋਇਆ ਹੈ।
ਲੁਧਿਆਣਾ ‘ਚ ਕੱਪੜਾ ਫੈਕਟਰੀ ਨੂੰ ਲੱਗੀ ਅੱਗ
ਏਬੀਪੀ ਸਾਂਝਾ
Updated at:
07 Aug 2019 02:49 PM (IST)
ਲੁਧਿਆਣਾ ਦੇ ਬਾਜਵਾ ਨਗਰ ‘ਚ ਅੱਜ ਸਵੇਰੇ ਤ੍ਰਿਮੂਰਤੀ ਕੱਪੜਾ ਫੈਕਟਰੀ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਮੌਕੇ ‘ਤੇ ਅੱਗ ਬੁਝਾਊ ਵਿਭਾਗ ਨੇ 10 ਗੱਡੀਆਂ ਨੂੰ ਭੇਜਿਆ। ਇਸ ਦੇ ਨਾਲ ਹੀ ਅੱਗ ਦਾ ਧੂੰਆਂ ਇੰਨਾ ਜ਼ਿਆਦਾ ਸੀ ਕਿ ਕਾਫੀ ਦੂਰ ਤਕ ਇਸ ਦਾ ਪਤਾ ਲੱਗ ਰਿਹਾ ਸੀ।
- - - - - - - - - Advertisement - - - - - - - - -