ਪਟਿਆਲਾ: ਸਾਬਕਾ ਕੇਂਦਰੀ ਮੰਤਰੀ, ਪਟਿਆਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ ਜੱਗੋ ਤੇਰ੍ਹਵੀਂ ਹੋ ਗਈ। ਪ੍ਰਨੀਤ ਤੋਂ ਕਿਸੇ ਨੌਸਰਬਾਜ਼ ਨੇ 23 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅਤਾਉੱਲਾ ਅਨਸਾਰੀ ਨਾਂ ਦੇ ਵਿਅਕਤੀ ਨੇ ਝਾਰਖੰਡ ਤੋਂ ਪ੍ਰਨੀਤ ਕੌਰ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਉਹ ਐਸਬੀਆਈ ਬੈਂਕ ਦਾ ਮੈਨੇਜਰ ਬੋਲ ਰਿਹਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਪ੍ਰਨੀਤ ਕੌਰ ਦੀ ਤਨਖ਼ਾਹ ਖਾਤੇ ਵਿੱਚ ਪਾਉਣੀ ਹੈ, ਜਿਸ ਬਾਬਤ ਉਨ੍ਹਾਂ ਨੂੰ ਬੈਂਕ ਖਾਤੇ ਸਬੰਧੀ ਜਾਣਕਾਰੀ ਚਾਹੀਦੀ ਹੈ।
ਠੱਗ ਨੇ ਗੱਲਾਂ ਗੱਲਾਂ ਵਿੱਚ ਬੈਂਕ ਦਾ ਖਾਤਾ ਨੰਬਰ, ਡੈਬਿਟ ਕਾਰਡ ਦਾ ਨੰਬਰ ਅਤੇ ਗਾਹਕ ਪੁਸ਼ਟੀ ਅੰਕ (CVV) ਵੀ ਪੁੱਛ ਲਿਆ। ਇਹ ਵੀ ਕਿਹਾ ਜਾਣਕਾਰੀ ਦੇਣ ਵਿੱਚ ਦੇਰੀ ਕਾਰਨ ਤੁਹਾਡੀ ਤਨਖ਼ਾਹ ਵਿੱਚ ਦੇਰੀ ਹੋ ਜਾਵੇਗੀ।
ਇਸੇ ਗੱਲਬਾਤ ਦੌਰਾਨ ਠੱਗ ਨੇ ਪ੍ਰਨੀਤ ਕੌਰ ਤੋਂ ਸਾਰੀ ਜਾਣਕਾਰੀ ਕਿਸੇ ਐਪ 'ਚ ਭਰਕੇ ਇੱਕ ਵਾਰ ਵਰਤੋਂ ਵਾਲਾ ਪਾਸਵਰਡ (OTP) ਦੀ ਵੀ ਮੰਗ ਕੀਤੀ ਜੋ ਉਨ੍ਹਾਂ ਦੇ ਬੈਂਕ ਖਾਤੇ ਨਾਲ ਜੁੜੇ ਮੋਬਾਈਲ 'ਤੇ ਪਹੁੰਚਿਆ। ਏਨਾ ਕਹਿ ਕੇ ਠੱਗ ਨੇ ਕਿਹਾ ਕਿ ਇਸ ਨਾਲ ਤੁਹਾਡੀ ਤਨਖ਼ਾਹ ਖਾਤੇ ਵਿੱਚ ਆਵੇਗੀ, ਪਰ ਜਿਓਂ ਹੀ ਫ਼ੋਨ ਕੱਟਿਆ ਤਾਂ ਕੈਪਟਨ ਦੀ ਪਤਨੀ ਦੇ ਹੋਸ਼ ਉੱਡ ਗਏ। ਪ੍ਰਨੀਤ ਕੌਰ ਦੇ ਖਾਤੇ ਵਿੱਚੋਂ 23 ਲੱਖ ਰੁਪਏ ਨਿੱਕਲ ਚੁੱਕੇ ਸਨ। ਮਾਮਲੇ ਦਾ ਪਤਾ ਲੱਗਣ 'ਤੇ ਪੁਲਿਸ ਵੀ ਤੁਰੰਤ ਠੱਗ ਦਾ ਪਤਾ ਕਰਨ ਵਿੱਚ ਲੱਗ ਗਈ।
ਬੀਕੇ ਕੱਲ੍ਹ ਯਾਨੀ ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਛੇ ਮੈਂਬਰੀ ਟੀਮ ਝਾਰਖੰਡ ਪਹੁੰਚੀ ਪਰ ਉੱਥੋਂ ਦੇ ਐਸਪੀ ਨੇ ਦੱਸਿਆ ਕਿ ਅਤਾਉੱਲਾ ਅੰਸਾਰੀ ਪਹਿਲਾਂ ਵੀ ਕਿਸੇ ਮਾਮਲੇ ਨਾਮਜ਼ਦ ਹੈ ਤੇ ਗ੍ਰਿਫ਼ਤਾਰੀ ਮਗਰੋਂ ਉਸ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਪਟਿਆਲਾ ਜ਼ੋਨ ਦੇ ਆਈਜੀ ਏ.ਐਸ. ਰਾਏ ਨੇ ਦੱਸਿਆ ਕਿ 23 ਲੱਖ ਦੀ ਰਿਕਵਰੀ ਵੀ ਕਰ ਲਈ ਗਈ ਹੈ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਜਾ ਰਿਹਾ ਹੈ।
ਲੋ ਕਰ ਲੋ ਬਾਤ! ਕੈਪਟਨ ਦੀ ਪਤਨੀ ਪ੍ਰਨੀਤ ਕੌਰ ਨਾਲ ਹੀ ਵੱਜੀ 23 ਲੱਖ ਦੀ ਠੱਗੀ
ਏਬੀਪੀ ਸਾਂਝਾ
Updated at:
07 Aug 2019 12:28 PM (IST)
ਪ੍ਰਨੀਤ ਕੌਰ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਉਹ ਐਸਬੀਆਈ ਬੈਂਕ ਦਾ ਮੈਨੇਜਰ ਬੋਲ ਰਿਹਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਪ੍ਰਨੀਤ ਕੌਰ ਦੀ ਤਨਖ਼ਾਹ ਖਾਤੇ ਵਿੱਚ ਪਾਉਣੀ ਹੈ, ਜਿਸ ਬਾਬਤ ਉਨ੍ਹਾਂ ਨੂੰ ਬੈਂਕ ਖਾਤੇ ਸਬੰਧੀ ਜਾਣਕਾਰੀ ਚਾਹੀਦੀ ਹੈ।
- - - - - - - - - Advertisement - - - - - - - - -