ਲੁਧਿਆਣਾ ਦੇ ਥਾਣੇ 'ਚ ਅੱਗ, ਚੋਰੀ ਦਾ ਸਮਾਨ ਸੜਿਆ
ਏਬੀਪੀ ਸਾਂਝਾ | 19 Nov 2017 11:21 AM (IST)
ਲੁਧਿਆਣਾ ਪੁਲਿਸ ਥਾਣਾ ਡਾਬਾ ਵਿੱਚ ਅੱਜ ਸਵੇਰੇ ਲੱਗ ਗਈ। ਚੋਰੀ ਦੇ ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ ਹੋਏ ਸਮਾਨ ਇਸ ਅੱਗ ਦੀ ਭੇਟ ਚੜ੍ਹ ਗਿਆ। ਅੱਗ ਇੰਨੀ ਫੈਲ ਗਈ ਸੀ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ 3 ਘੰਟੇ ਵਿੱਚ ਬੁਝਾਈ। ਥਾਣਾ ਇੰਚਾਰਜ ਸਹਾਇਕ ਸਬ ਇੰਸਪੈਕਟਰ ਕਪਿਲ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 5 ਵਜੇ ਅੱਗ ਲੱਗ ਗਈ। ਇਸ ਕਾਰਨ ਚੋਰੀ ਦੇ ਮਾਮਲਿਆਂ ਵਿੱਚ ਬਰਾਮਦ ਕੀਤਾ ਸਮਾਨ ਜਿਨ੍ਹਾਂ ਵਿੱਚ ਧਾਗਾ ਤੇ 7 ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਪੁਲਿਸ ਅਧਿਕਾਰੀ ਮੁਤਾਬਕ ਅੱਗ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਾ ਹੈ। ਇਸ ਸਬੰਧੀ ਜਾਂਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਰਿਪੋਰਟ ਭੇਜ ਦਿੱਤੀ ਹੈ।