ਹੁਸ਼ਿਆਰਪੁਰ: ਊਨਾ ਰੋਡ ’ਤੇ ਪਿੰਡ ਖੜਕਾ ਨਜ਼ਦੀਕ ਪੈਟਰੋਲ ਪੰਪ ’ਤੇ ਬੀਤੀ ਰਾਤ ਕਰੀਬ 10 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਚਲਾਈਆਂ। ਉਨ੍ਹਾਂ ਦਾ ਮਕਸਦ ਪੰਪ ’ਤੇ ਲੁੱਟਮਾਰ ਕਰਨਾ ਸੀ।   ਪੈਟਰੋਲ ਪੰਪ ਦੇ ਮਾਲਕ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ। ਦੋਵਾਂ ਧਿਰਾਂ ਵਿਚਾਲੇ ਕਰੀਬ 10 ਗੋਲ਼ੀਆਂ ਚੱਲੀਆਂ। ਗੋਲ਼ੀਆਂ ਖ਼ਤਮ ਹੋਣ ’ਤੇ ਲੁਟੇਰੇ ਪੈਟਰੋਲ ਪੰਪ ਦੇ ਮਾਲਕ ਦਾ ਰਿਵਾਲਵਰ ਖੋਹ ਕੇ ਭੱਜ ਨਿਕਲੇ। ਮੌਕੇ ’ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ। ਇਸ ਘਟਨਾ ਦੌਰਾਨ ਮਾਲਕ ਨੂੰ ਇੱਕ ਗੋਲ਼ੀ ਲੱਗ ਗਈ ਤੇ ਉਹ ਗੰਭੀਰ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਅੱਜ ਪੁਲਿਸ ਪੈਟਰੋਲ ਪੰਪ ’ਤੇ ਲੱਗੇ ਸੀਸਟੀਵੀ ਕੈਮਰਿਆਂ ਦੇ ਫੁਟੇਜ ਖੰਘਾਲੇਗੀ।