ਕਰਫਿਊ ਦੌਰਾਨ ਹੈਰੋਇਨ ਦੀ ਹੋਮ ਡਲਿਵਰੀ ਕਰਨ ਆਏ ਤਸਕਰਾਂ ਨੇ ਕੀਤੀ ਫਾਇਰਿੰਗ, ਦੋ ਜ਼ਖਮੀ

ਏਬੀਪੀ ਸਾਂਝਾ Updated at: 06 Apr 2020 05:47 PM (IST)

ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਨਾਲ ਲੱਗਦੇ ਪਿੰਡ ਜਾਣੀਆਂ ਵਿੱਚ ਨਸ਼ਾ ਤਸਕਰਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੋਨਾ ਵਾਇਰਸ ਕਾਰਨ ਪਿੰਡ ਦੇ ਵਿੱਚ ਬਾਹਰਲੇ ਲੋਕਾਂ ਦੀ ਐਂਟਰੀ ਬੈਨ ਕੀਤੀ ਹੈ।

ਸੰਕੇਤਕ ਤਸਵੀਰ

NEXT PREV

ਗਗਨਦੀਪ ਸ਼ਰਮਾ



ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਨਾਲ ਲੱਗਦੇ ਪਿੰਡ ਜਾਣੀਆਂ ਵਿੱਚ ਨਸ਼ਾ ਤਸਕਰਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੋਨਾ ਵਾਇਰਸ ਕਾਰਨ ਪਿੰਡ ਦੇ ਵਿੱਚ ਬਾਹਰਲੇ ਲੋਕਾਂ ਦੀ ਐਂਟਰੀ ਬੈਨ ਕੀਤੀ ਹੈ। ਇਸ ਦੌਰਾਨ ਨਾਕਾਬੰਦੀ ਤੇ ਪੁਛਗਿੱਛ ਦੌਰਾਨ ਦੋ ਨਸ਼ਾ ਤਸਕਰਾਂ ਵੱਲੋਂ ਪਿੰਡ ਦੇ ਸਰਪੰਚ ਤੇ ਇੱਕ ਹੋਰ ਮੋਹਤਬਾਰ ਵਿਅਕਤੀ ਤੇ ਕਥਿਤ ਤੌਰ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਹਾਲਾਂਕਿ ਪਿੰਡ ਵਾਸੀਆਂ ਨੇ ਦੋਵਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਜਦਕਿ ਪੁਲਿਸ ਨੇ ਕੁੱਲ ਚਾਰ ਮੁਲਜ਼ਮਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੋ ਮੁਲਜ਼ਮ ਹਾਲੇ ਫ਼ਰਾਰ ਹਨ। ਇਸ ਮਾਮਲੇ ਵਿੱਚ ਜ਼ਖ਼ਮੀ ਸਰਪੰਚ ਸਿਕੰਦਰ ਬੀਰ ਸਿੰਘ ਤੇ ਉਸਦੇ ਸਾਥੀ ਸਾਹਿਬ ਸਿੰਘ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦੀਆਂ ਲੱਤਾਂ ਦੇ ਉੱਪਰ ਗੋਲੀਆਂ ਵੱਜੀਆਂ ਹਨ।

ਸਿਕੰਦਰਬੀਰ ਦੇ ਭਰਾ ਨੇ ਦੱਸਿਆ,

ਬੀਤੇ ਕੱਲ੍ਹ ਸ਼ਾਮ ਵੇਲੇ ਦੋ ਨੌਜਵਾਨ ਮੋਟਰਸਾਈਕਲ ਤੇ ਇੱਥੇ ਪੁੱਜੇ ਜਿਨ੍ਹਾਂ ਕੋਲੋਂ ਮੇਰੇ ਭਰਾ ਸਿਕੰਦਰ ਬੀਰ ਤੇ ਸਾਥੀਆਂ ਨੇ ਪੜਤਾਲ ਸ਼ੁਰੂ ਕੀਤੀ। ਦੋਵੇਂ ਨੌਜਵਾਨਾਂ ਨੇ ਦੋ ਹੋਰ ਆਪਣੇ ਸਾਥੀਆਂ ਨੂੰ ਬੁਲਾ ਲਿਆ। ਇਸ ਤੋਂ ਬਾਅਦ ਦੋ ਨੌਜਵਾਨਾਂ ਨੇ ਡੱਬ ਵਿਚੋਂ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ। ਜਿਸ ਨਾਲ ਸਿਕੰਦਰ ਬੀਰ ਤੇ ਸਾਹਿਬ ਸਿੰਘ ਜ਼ਖਮੀ ਹੋ ਗਏ। ਇਸ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਪਿੰਡ ਵਾਸੀਆਂ ਨੇ ਮੌਕੇ ਤੋਂ ਦਬੋਚ ਲਿਆ ਤੇ ਦੋ ਮੁਲਜ਼ਮ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਹੇ।-


ਸਰਪੰਚ ਦੇ ਭਰਾ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਤਸਕਰ ਸਨ ਅਤੇ ਨਸ਼ੇ ਦੀ ਸਪਲਾਈ ਕਰਨ ਦੇ ਲਈ ਪਿੰਡ ਵਿੱਚ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜੰਡਿਆਲਾ ਗੁਰੂ ਦੇ ਡੀਐਸਪੀ ਜੀਐਸ ਸਿੱਧੂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਚਾਰਾਂ ਮੁਲਜ਼ਮਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ। ਪੁਲਿਸ ਮੁਤਾਬਕ ਦੋਵੇਂ ਨੌਜਵਾਨ ਹੈਰੋਇਨ ਦੇ ਸਮੱਗਲਰ ਸਨ ਤੇ ਪਿੰਡ ਵਿੱਚ ਹੈਰੋਇਨ ਦੀ ਸਪਲਾਈ ਕਰਨਾ ਹੀ ਆਏ ਸਨ।

- - - - - - - - - Advertisement - - - - - - - - -

© Copyright@2024.ABP Network Private Limited. All rights reserved.