ਫਰੀਦਕੋਟ: ਪੰਜਾਬ ਵਿੱਚ ਹੁਣ ਇਨ੍ਹੀਂ ਦਿਨੀਂ ਨਿੱਤ ਗੋਲੀ ਚੱਲਣ ਲੱਗੀ ਹੈ। ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਧੂੜਕੋਟ ਤੋਂ ਸਾਹਮਣੇ ਆਇਆ ਹੈ। ਇੱਥੇ ਸ਼ਰੀਕੇ ਵਿੱਚ ਹੀ ਮਾਮੂਲੀ ਰੰਜਸ਼ ਦੇ ਚੱਲਦਿਆਂ ਦਿਨ ਚੜ੍ਹਦੇ ਇੱਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ। ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦੀ ਮੱਦਦ ਲਈ ਆਏ ਉਸ ਦੇ ਭਰਾ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ ਕੀਤੀ। ਫਿਲਹਾਲ ਜ਼ਖ਼ਮੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਜ਼ਖਮੀ ਵਿਅਕਤੀ ਦੇ ਭਰਾ ਨੇ ਦੱਸਿਆ ਕਿ ਸਵੇਰੇ ਹੀ ਸ਼ਰੀਕੇ ਵਿੱਚੋਂ ਇੱਕ ਨੌਜਵਾਨ ਸਮੇਤ 6-7 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਵੱਡੇ ਭਰਾ 'ਤੇ ਗੋਲੀਆਂ ਚਲਾ ਕੇ ਜਖਮੀ ਕਰ ਦਿੱਤਾ। ਜਦੋਂ ਉਸ ਨੇ ਰੌਲਾ ਸੁਣ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਵੀ ਗੋਲੀ ਚਲਾ ਦਿੱਤੀ ਗਈ। ਉਹ ਬੈਠਨ ਕਾਰਨ ਵਾਲ-ਵਾਲ ਬਚ ਗਿਆ ਪਰ ਫਿਰ ਉਨ੍ਹਾਂ ਨੇ ਉਸ ਦੇ ਕੁਝ ਸੱਟਾਂ ਮਾਰ ਦਿੱਤੀਆਂ। ਉਸਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਘਰ ਖੜ੍ਹੀ ਟਰਾਲੀ ਨੂੰ ਲੈ ਕੇ ਹੋਇਆ ਸੀ ਜੋ ਪਿੰਡ ਦੇ ਮੋਹਤਬਰ ਲੋਕਾਂ ਨੇ ਨਬੇੜ ਦਿੱਤਾ ਸੀ। ਅੱਜ ਉਹ ਉਨ੍ਹਾਂ ਦੇ ਭਤੀਜੇ ਨੂੰ ਮਾਰਨ ਦੀ ਨੀਅਤ ਨਾਲ ਆਏ ਸੀ। ਉਸ ਦੇ ਸੁੱਤੇ ਹੋਣ ਕਾਰਨ ਉਨ੍ਹਾਂ ਨੇ ਉਸ ਦੇ ਭਰਾ 'ਤੇ ਹਮਲਾ ਕਰ ਦਿੱਤਾ।
ਇਸ ਮੌਕੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਧੂੜਕੋਟ ਵਿੱਚ ਗੋਲੀ ਚੱਲੀ ਹੈ। ਉਨ੍ਹਾਂ ਦੀ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਜੋ ਹਸਪਤਾਲ ਜੇਰੇ ਇਲਾਜ ਹੈ। ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਜ ਫਰੀਦਕੋਟ 'ਚ ਚੱਲੀ ਗੋਲੀ, ਇੱਕ ਭਰਾ 'ਤੇ ਫਾਇਰਿੰਗ, ਦੂਜੇ ਨੂੰ ਮਾਰੀਆਂ ਸੱਟਾਂ
ਏਬੀਪੀ ਸਾਂਝਾ
Updated at:
22 Nov 2019 03:36 PM (IST)
ਪੰਜਾਬ ਵਿੱਚ ਹੁਣ ਇਨ੍ਹੀਂ ਦਿਨੀਂ ਨਿੱਤ ਗੋਲੀ ਚੱਲਣ ਲੱਗੀ ਹੈ। ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਧੂੜਕੋਟ ਤੋਂ ਸਾਹਮਣੇ ਆਇਆ ਹੈ। ਇੱਥੇ ਸ਼ਰੀਕੇ ਵਿੱਚ ਹੀ ਮਾਮੂਲੀ ਰੰਜਸ਼ ਦੇ ਚੱਲਦਿਆਂ ਦਿਨ ਚੜ੍ਹਦੇ ਇੱਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ। ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦੀ ਮੱਦਦ ਲਈ ਆਏ ਉਸ ਦੇ ਭਰਾ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ ਕੀਤੀ। ਫਿਲਹਾਲ ਜ਼ਖ਼ਮੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -