ਫ਼ਿਰੋਜ਼ਪੁਰ: ਅੱਜ ਫ਼ਿਰੋਜ਼ਪੁਰ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇੱਥੇ ਦੋ ਵਿਦਿਆਰਥੀ ਗੁੱਟਾਂ ‘ਚ ਖੂਨੀ ਝੜਪ ਹੋ ਗਈ। ਇਹ ਲੜਾਈ ਉਸ ਸਮੇਂ ਹੋਰ ਭਿਆਨਕ ਹੋ ਗਈ ਜਦੋਂ ਦੋਵੇਂ ਗੁੱਟਾਂ ਦੀ ਲੜਾਈ ਨੂੰ ਖ਼ਤਮ ਕਰਾਉਣ ਆਏ ਵਿਅਕਤੀ ਦੇ ਪੈਰ ‘ਚ ਗੋਲੀ ਲੱਗ ਗਈ।

ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਆਰਐਸਡੀ ਕਾਲਜ ਨੇੜੇ ਹੋਈ ਇਸ ਲੜਾਈ ‘ਚ ਜ਼ਖ਼ਮੀ ਵਿਅਕਤੀ ਨੇ ਦੱਸਿਆ ਕਿ ਇੱਕ ਧਿਰ ਦੇ ਨੌਜਵਾਨ ਨੇ ਗੋਲੀ ਚਲਾਈ ਜੋ ਉਸ ਦੇ ਪੈਰ ‘ਚ ਲੱਗੀ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਦੋ ਧਿਰਾਂ ਦੇ ਝਗੜੇ ‘ਚ ਜ਼ਖ਼ਮੀ ਵਿਅਕਤੀ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ।